ਯੂਨੀਵਿਸੀਜਨ ਨਿਊਜ਼ ਇੰਡੀਆ ਬਠਿੰਡਾ
ਬਠਿੰਡਾ ਕੈਂਸਰ ਕੇਅਰ ਹਸਪਤਾਲ ਜਿਥੋਂ ਇੱਕ ਪਰਿਵਾਰ ਨੇ ਬੱਚੇ ਦਾ ਚੈੱਕਅਪ ਕਰਵਾਇਆ ਤਾਂ ਹਸਪਤਾਲ ਵਾਲੇ ਕਹਿੰਦੇ ਦੋ ਤਰਾਂ ਦਾ ਕੈਂਸਰ ਹੈ, ਇੱਕ ਬੱਲਡ ਕੈਂਸਰ ਤੇ ਇੱਕ ਹੋਰ ਕੈਂਸਰ।
ਪਰਿਵਾਰ ਨੇ 3- 4 ਮਹੀਨੇ ਬੇਟੇ ਦਾ ਇਲਾਜ਼ ਕਰਵਾਇਆ ਪਰ ਫਰਕ ਕੋਈ ਨਾ ਪਿਆ ਸਗੋਂ ਬੱਚੇ ਦੀ ਸਿਹਤ ਹੋਰ ਜਿਆਦਾ ਵਿਗੜ ਗਈ ਤੇ ਹਸਪਤਾਲ ਵਾਲਿਆਂ 13.50 ਲੱਖ ਦਾ ਬਿੱਲ ਬਣਾ ਦਿੱਤਾ ਜਿਹੜਾ ਕਿ ਪਰਿਵਾਰ ਨੇ ਦੇ ਵੀ ਦਿੱਤਾ।
ਇਲਾਜ ਦੌਰਾਨ 300 ਯੂਨਿਟ ਖੂਨ ਦੇ ਵੀ ਚੜ੍ਹਾਉਣ ਦੀ ਗੱਲ ਆਖੀ ਜਾ ਰਹੀ ਹੈ।
ਖ਼ੈਰ ਬੱਚੇ ਦੀ ਹਾਲਤ ਜਿਆਦਾ ਵਿਗੜਦੀ ਵੇਖ ਪਰਿਵਾਰ ਬੱਚੇ ਨੂੰ ਪੀ.ਜੀ.ਆਈ. ਚੰਡੀਗੜ ਲੈ ਕੇ ਚਲਾ ਗਿਆ।
ਜਦ ਉਨ੍ਹਾਂ ਟੈਸਟ ਕੀਤੇ ਤਾਂ ਉਹ ਕਹਿੰਦੇ ਗ਼ਲਤ ਇਲਾਜ਼ ਕੀਤਾ ਗਿਆ, ਬੱਚੇ ਨੂੰ ਤਾਂ ਕੈਸਰ ਵਰਗੀ ਕੋਈ ਵੀ ਬਿਮਾਰੀ ਹੈ ਹੀ ਨਹੀਂ।
ਪਰ ਇਹ ਬਠਿੰਡੇ ਵਾਲੇ ਕਹਿੰਦੇ ਸੀ ਕਿ ਬੱਚੇ ਨੂੰ ਦੋ ਤਰ੍ਹਾਂ ਦਾ ਕੈਂਸਰ ਹੈ ਉਨ੍ਹਾਂ ਨੇ ਦਵਾਈ ਸ਼ੁਰੂ ਕਰ ਦਿੱਤੀ ਤੇ ਬੱਚੇ ਦੀ ਸਿਹਤ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਬੱਚਾ ਹੁਣ ਲੱਗਭੱਗ ਠੀਕ ਹੈ।
ਪਰ PGI ਵਾਲ਼ੇ ਕਹਿੰਦੇ ਜਿਹੜੀਆਂ ਗ਼ਲਤ ਦਵਾਈਆਂ ਬਠਿੰਡੇ ਵਾਲੇ ਹਸਪਤਾਲ ਵਾਲਿਆਂ ਨੇ ਬੱਚੇ ਨੂੰ ਦਿੱਤੀਆਂ ਉਨ੍ਹਾਂਨਾ ਕਰਕੇ ਉਮਰ ਭਰ ਇਸ ਦੇ ਸਾਈਡ ਇਫੈਕਟ ਰਹਿਣੇ ਨੇ।
ਇਸ ਗੱਲ ਨੂੰ ਲੈਕੇ ਮਰੀਜ ਦੇ ਵਾਰਸਾਂ ਅਤੇ ਓਹਨਾ ਨਾਲ ਸਹਯੋਗੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਧਰਨਾ ਲਗਾਇਆ ਹੋਇਆ ਹੈ।
ਹੁਣ ਫੈਸਲਾ ਤਾਂ ਮੈਡੀਕਲ ਬੋਰਡ ਹੀ ਕਰੇਗਾ ਕਿ ਬਠਿੰਡੇ ਵਾਲੇ ਸਹੀ ਨੇ ਜਾਂ ਪੀ ਜੀ ਆਈ ਚੰਡੀਗੜ੍ਹ ਵਾਲੇ।
ਬਠਿੰਡਾ ਦੀ ਇਹ ਘਟਨਾ ਕੋਈ ਨਵੀਂ ਨਹੀ, ਬਹੁਤੇ ਲਾਲਚੀ ਕਿਸਮ ਦੇ ਹਸਪਤਾਲਾਂ ਦਾ ਮਾੜਾ ਹਾਲ ਹੈ, ਬਿਨਾ ਰੌਲਾ ਪਾਏ ਕਿਸੇ ਦੀ ਗੱਲ ਨਹੀਂ ਸੁਣਦੇ,, ਉਪਰੋ ਮੈਡੀਕਲ ਯੂਨੀਅਨਾਂ ਵੀ ਗਲਤ ਕਰਨ ਵਾਲੇ ਡਾਕਟਰਾਂ ਦਾ ਹੀ ਸਾਥ ਦਿੰਦਿਆ ਵੀ ਕਾਨੂੰਨ ਅਨੁਸਾਰ ਡਾਕਟਰਾਂ ਨਾਲ ਧੱਕਾ ਕਰਨਾ ਗਲਤ ਹੈ।