ਬਰਨਾਲਾ, 3 ਨਵੰਬਰ (ਮਨਿੰਦਰ ਸਿੰਘ) ਕੁਲਜਿੰਦਰ ਸਿੰਘ ਨੂੰ ਬਰਨਾਲਾ ਦੇ ਥਾਣਾ ਸਿਟੀ ਦੋ ਦੇ ਐਸਐਚ ਓ ਵਜੋਂ ਤਾਇਨਾਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਦੋ ਦੀ ਜਿੰਮੇਵਾਰੀ ਤੋਂ ਪਹਿਲਾਂ ਕੁਲਜਿੰਦਰ ਸਿੰਘ ਬਰਨਾਲਾ ਦੇ ਥਾਣਾ ਸਿਟੀ ਇੱਕ ਵਿਖੇ ਬਤੌਰ ਐਸਐਚਓ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਗੱਲਬਾਤ ਕਰਦੇ ਹੋਏ ਐਸਐਚ ਓ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਦੀ ਰਹਿਨੁਮਾਈ ਹੇਠ ਉਹਨਾਂ ਵੱਲੋਂ ਜਿਲ੍ੇ ਨੂੰ ਨਸ਼ਾ ਅਤੇ ਕਰਾਈਮ ਮੁਕਤ ਕਰਨ ਦਾ ਜੋ ਬੀੜਾ ਚੁੱਕਿਆ ਹੋਇਆ ਹੈ ਉਹ ਉਸ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕੁਲਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਪੁਰਿਸ਼ ਕਰਾਈਮ ਕਰਦਾ ਜਾਂ ਨਸ਼ਾ ਤਸਕਰ ਦੀ ਸੂਹ ਮਿਲਦੀ ਹੈ ਤਾਂ ਉਹ ਥਾਣਾ ਸਿਟੀ 2 ਵਿਖੇ ਉਸਦੀ ਸੂਚਨਾ ਜਰੂਰ ਦੇਵੇ। ਜਾਣਕਾਰੀ ਦੇਣ ਵਾਲੇ ਦਾ ਸਾਰਾ ਪਤਾ ਗੁਪਤ ਰੱਖਿਆ ਜਾਵੇਗਾ।