ਬੁਢਲਾਡਾ, 23 ਫਰਵਰੀ, ਜਗਤਾਰ ਸਿੰਘ ਹਾਕਮ ਵਾਲਾ
ਕੁਲਰੀਆਂ ਦੇ ਆਬਾਦ ਕਾਰ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਭਾਕਿਯੂ ਡਕੌਂਦਾ ਵਲੋ ਸ਼ੁਰੂ ਕੀਤਾ ਪੱਕਾ ਮੋਰਚਾ 38ਵੇਦਿਨ ਵਿਚ ਸ਼ਾਮਲ ਹੋ ਗਿਆ, ਅੱਜ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਖਨੌਰੀ ਬਾਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਮਨ ਸਿੰਘ ਬਲ਼ੋ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ,ਇਸ ਸਮੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਲਈ ਜਿੰਮੇਵਾਰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਹੈ, ਓਹਨਾਂ ਕਿਹਾ ਕਿ ਲੋਕਰਾਜ ਵਿਚ ਹਰ ਇਕ ਨੂੰ ਅਧਿਕਾਰ ਹੈ ਕਿ ਉਹ ਲੋਕਰਾਜੀ ਢੰਗ ਨਾਲ਼ ਆਪਣਾ ਰੋਸ ਪ੍ਰਦਰਸ਼ਨ ਕਰ ਸਕਦਾ ਹੈ, ਪਰ ਕਿਸਾਨਾਂ ਤੇ ਜਬਰ ਕਰ ਕੇ,ਸਰਕਾਰ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਉਹਨਾਂ ਕਿਹਾ ਕਿ ਜੋ ਵੀ ਸੰਜੁਕਤ ਕਿਸਾਨ ਮੋਰਚਾ ਸੱਦਾ ਦੇਵੇਗਾ , ਉਸ ਨੂੰ ਲਾਗੂ ਕੀਤਾ ਜਾਵੇਗਾ,ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੁਲਰੀਆਂ ਦੇ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਕਿਸਾਨ 48ਵੇਂ ਦਿਨਾਂ ਤੋੰ ਪੱਕਾ ਮੋਰਚਾ ਲਾ ਕੇ ਲੜ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਪੀ ਸਾਧੀ ਹੋਈ ਹੈ ਓਹਨਾਂ ਕਿਹਾ ਕਿ ਕਿਸਾਨ ਸਰਕਾਰ ਦਾ ਮੂੰਹ ਖੁਲਵਾਉਣ ਤਕ ਸੰਘਰਸ਼ ਜਾਰੀ ਰੱਖਣਗੇ ,ਇਸ ਸਮੇ ਬਲਵਿੰਦਰ ਸ਼ਰਮਾ ਦੇਵੀ ਰਾਮ ,ਸਤਪਾਲ ਸਿੰਘ ਵਰ੍ਹੇ,ਬਲਜੀਤ ਸਿੰਘ ਭੈਣੀ ਬਾਘਾ, ਤਾਰਾ ਚੰਦ ਬਰੇਟਾ,ਜਸਵੀਰ ਸਿੰਘ ਬਸ਼ੀਰਾ ਰੱਲਾ,ਰਾਵਲ ਸਿੰਘ ਕੋਟੜਾ,ਬਾਵਾ ਸਿੰਘ ਖੀਵਾ,ਤਰਨਜੀਤ ਸਿੰਘ ਮੰਦਰਾਂ,ਹਰਜਿਵਨ ਸਿੰਘ ਹਸਨਪੁਰ,ਦਰਸਨ ਸਿੰਘ ਰੜ ,ਹਾਜਰ ਸਨ ।
Posted By SonyGoyal