ਸਹਿਣਾ ਭਦੋੜ 22 ਮਈ (ਮਨਿੰਦਰ ਸਿੰਘ)
ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ
ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਜੁੰਮਲੇ ਦਿਖਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ,ਨਾ ਹੀ ਦੇਸ਼ ਦੇ ਲੋਕਾਂ ਦੇ ਖਾਤਿਆਂ ਵਿੱਚ 15 15 ਲੱਖ ਰੁਪਇਆ ਵੀ ਨਹੀਂ ਆਇਆ ਨਾਂ ਹੀ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਹੋਈ ਹੈ ਸਗੋਂ ਪ੍ਰਧਾਨ ਮੰਤਰੀ ਨੇ ਤਾਂ ਅੰਡਾਨੀਆ, ਅੰਡਾਨੀਆ ਲਈ ਹੀ ਕੰਮ ਕੀਤਾ ਹੈ ਜਦੋਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਮੁੱਚੇ ਦੇਸ਼ ਵਾਸੀਆਂ ਲਈ ਕੰਮ ਕੀਤਾ ਹੈ ਇਹ ਸ਼ਬਦ ਪ੍ਰਤਾਪ ਸਿੰਘ ਬਾਜਵਾ ਆਗੂ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਮੇਨ ਬਾਜ਼ਾਰ ਸਹਿਣਾ ਵਿਖੇ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਹੇਂ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 25 ਮਹੀਨਿਆਂ ਵਿੱਚ ਹੀ ਪੰਜਾਬ ਨੂੰ ਕੰਗਾਲੀ ਦੇ ਰਾਹ ਤੇ ਲਿਆਂ ਕੇ ਖੜਾਂ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀ ਮੌਤ ਹੋਈ, ਖਨੌਰੀ ਬਾਰਡਰ ਤੇ ਕਿਸਾਨਾਂ ਉਪਰ ਤਸ਼ੱਦਦ ਹੋਇਆ, ਸੁਭਕਰਨ ਦੀ ਮੋਤ ਹੋਈ ਪਰ ਮੁੱਖ ਮੰਤਰੀ ਨੇ ਚੁੱਪ ਨਹੀਂ ਤੋੜੀਂ ਇਸ ਕਿਸਮ ਦੇ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਦਾ ਟਾਇਮ ਆ ਚੁੱਕਿਆ ਹੈ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਮਨਰੇਗਾ ਮਜ਼ਦੂਰਾਂ ਨੂੰ 400 ਰੁਪਏ ਦਿਹਾੜੀ, ਅਗਨੀ ਵੀਰਾਂ ਨੂੰ ਰੈਗੂਲਰ ਭਰਤੀ ਕਰਨ, ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਤੋਂ ਇਲਾਵਾ ਅਨੇਕਾਂ ਹੀ ਕਿਸਾਨ ਮਜ਼ਦੂਰਾ ਲਈ ਸਕੀਮਾਂ ਦੇਣ ਦਾ ਐਲਾਨ ਕੀਤਾ ਹੈ, ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਇਨਸਾਫ਼ ਪਸੰਦ ਲੋਕਾਂ ਉਪਰ ਝੁਠੇ ਪਰਚੇ ਦਰਜ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ, ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਕਹਿੰਦਾ ਸੀ ਕਿ ਸਾਡੀ ਆਮ ਆਦਮੀ ਪਾਰਟੀ ਰਿਕਸ਼ਾ ਰੇਹੜੀਆਂ ਵਾਲਿਆਂ ਨੂੰ ਫਰੂਟ ਵੇਚਣ ਵਾਲਿਆਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰੇਗੀ ਪਰ ਇਸ ਨੇ ਤਾਂ ਵਿਧਾਇਕ ਅਤੇ ਮੰਤਰੀਆਂ ਨੂੰ ਟਿਕਟਾਂ ਦੇ ਕੇ ਆਮ ਆਦਮੀ ਪਾਰਟੀ ਲਈ ਦਰੀਆਂ ਵਿਛਾਉਣ ਵਾਲਿਆਂ ਦੇ ਹੱਕ ਹੀ ਮਾਰ ਦਿੱਤੇ, ਮਲਕੀਤ ਕੌਰ ਸਹੋਤਾ, ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਕੋਆਰਡੀਨੇਟਰ ਐਸੀ ਡਿਪਾਰਮੈਟ ਕਾਂਗਰਸ ਹਲਕਾ ਭਦੌੜ, ਬੀਰਾ ਖਹਿਰਾ, ਹਰਮੇਲ ਸਿੰਘ ਟੱਲੇਵਾਲੀਆ, ਗਿਰਧਾਰੀ ਲਾਲ ਗਰਗ ਆਦਿ ਵੱਲੋਂ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਬਲਜੀਤ ਸਿੰਘ ਅਜਾਦ ਮਲਕੀਤ ਸਿੰਘ ਖਟੜਾ, ਦਰਸ਼ਨ ਦਾਸ ਬਾਵਾ, ਗੁਰਮੀਤ ਦਾਸ ਬਾਵਾ,ਕਾਕਾ ਸਿੰਘ ਸਹੋਤਾ, ਹਰਦੇਵ ਸਿੰਘ ਗਿੱਲ, ਹਰਿੰਦਰ ਦਾਸ ਤੋਤਾਂ, ਰੂਪ ਚੰਦ ਅਰੋੜਾ, ਸਤਵੀਰ ਸਿੰਘ ਢਿੱਲੋਂ, ਨਰਿੰਦਰ ਕੁਮਾਰ ਸੁਦਿਉੜਾ, ਗੁਰਪਿੰਦਰ ਸਿੰਘ ਪਿੰਕੂ,ਕਾਕਾ ਸਿੰਘ ਪੰਧੇਰ, ਦਲਜੀਤ ਸਿੰਘ ਮੱਲ੍ਹੀ,ਜੀਵਨ ਸ਼ਰਮਾ , ਰਮੇਸ਼ ਕੁਮਾਰ, ਅਰਨਦੀਪ ਸਿੰਘ ਧਾਲੀਵਾਲ, ਰਾਹੁਲ ਕੁਮਾਰ ਚੋਹਾਨ, ਮੁਖਤਿਆਰ ਦਾਸ ਬਾਵਾ, ਗੁਰਤੇਜ ਸਿੰਘ ਸੰਧੂ ਨੈਣੇਵਾਲੀਆ,ਨੇਕ ਸਿੰਘ ਫੋਜੀ, ਮਨਿੰਦਰ ਕੌਰ ਪੱਖੋਂ ਜਿਲਾ ਪ੍ਰਧਾਨ, ਸਰਬਜੀਤ ਕੌਰ ਚੇਅਰਪਰਸਨ ਲਖਵੀਰ ਸਿੰਘ ਖਹਿਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਆਗੂ ਹਾਜ਼ਰ ਸੀ।
Posted By SonyGoyal