ਸ਼੍ਰੀ ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚ ਕ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਅਤੇ ਜੰਗਲਾਤ ਵਿਭਾਗ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪਿੰਡ ਸ਼ਾਹਪੁਰਕੰਢੀ ਦੀ ਸਰਪੰਚ ਕਮਲੇਸ਼ ਕੁਮਾਰੀ ਦੇ ਗ੍ਰਹਿ ਪਹੁੰਚੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਬੀਬੀ ਰਹਿਮਤੇ ਕਾਲਜ ਮੱਟੀ (ਡੂੰਘ) ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਰੱਖੇ ਗਏ ਧਾਰਮਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।
ਇਸ ਤੋਂ ਬਾਅਦ ਉਹ ਸਰਪੰਚ ਕਮਲੇਸ਼ ਕੁਮਾਰੀ ਦੇ ਘਰ ਪਹੁੰਚੇ ਕੇ ਹਲਕੇ ਦੇ ਵਿਕਾਸ ਸਬੰਧੀ ਹਲਕੇ ਦੇ ਸਰਪੰਚਾਂ, ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ।
ਕੈਬਨਿਟ ਮੰਤਰੀ ਨੇ ਸਰਪੰਚਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਮੁਸ਼ਕਲਾਂ ਤੇ ਸਹੂਲਤਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ ਅਤੇ ਹਲਕੇ ਦੇ ਵਿਕਾਸ ਲਈ ਵੀ ਅਹਿਮ ਕਦਮ ਚੁੱਕੇ ਜਾਣਗੇ।
ਇਸ ਤੋਂ ਇਲਾਵਾ ਸਰਪੰਚ ਦੇ ਪਤੀ ਅਤੇ ਐਸ.ਸੀ, ਬੀਸੀ ਕਰਮਚਾਰੀ ਫ਼ੈਡ: ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ, ਰੋਸ਼ਨ ਭਗਤ ਜ਼ਿਲ੍ਹਾ ਜਨ: ਸਕੱਤਰ, ਲਖਵਿੰਦਰ ਸਿੰਘ ਸੂਬਾ ਸਕੱਤਰ ਜਨਰਲ ਨੇ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਕਿ ਅਸੀਂ ਕਈ ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਕਿ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੇ ਮੁਲਾਜ਼ਮਾਂ ਲਈ ਬਣੀ ਕਲੋਨੀ ਵਿੱਚ ਖਾਲੀ ਪਏ ਹਜ਼ਾਰਾਂ ਕੁਆਟਰ ਸੇਵਾ ਮੁਕਤ ਮੁਲਾਜ਼ਮਾਂ ਨੂੰ ਨਾਰਮਲ ਰੈਂਟ ਤੇ ਦਿੱਤੇ ਜਾਣ ਅਤੇ ਡੈਮ ਪ੍ਰੋਜੈਕਟ ਦੀ ਟਾਊਨਸ਼ਿਪ ਕਲੋਨੀ ਦੇ ਨਾਲ ਲੱਗਦੇ 6 ਪਿੰਡਾਂ ਨੂੰ ਪਹਿਲਾਂ ਦੀ ਤਰ੍ਹਾਂ ਮਿਲਦੀ ਬਿਜਲੀ ਨੂੰ ਪਾਵਰ ਗ੍ਰਿਡ ਨਾਲ ਜੋੜ ਕੇ ਮੁੜ ਬਹਾਲ ਕੀਤਾ ਜਾਵੇ।
ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਇੰਨ੍ਹਾਂ ਮੰਗਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ।ਇਸ ਮੌਕੇ ਭਾਨੂੰ ਪ੍ਰਤਾਪ ਸਿੰਘ, ਸਾਹਿਬ ਸਿੰਘ ਸਾਬਾ, ਐਡਵੋਕੇਟ ਰਮੇਸ਼ ਕੁਮਾਰ, ਐਡਵੋਕੇਟ ਹਰਸ਼ ਸੁਹਾਲੀਆ, ਐਡਵੋਕੇਟ ਰਾਮ ਰਾਏ, ਕੇਵਲ ਕ੍ਰਿਸ਼ਨ ਬਲਾਕ ਪ੍ਰਧਾਨ, ਕਰਤਾਰ ਚੰਦ ਸਰਪੰਚ ਆਵਾਂ, ਸੁਰਿੰਦਰ ਕੁਮਾਰ, ਸੈਮਸਨ, ਸਤਪਾਲ, ਬਲਬੀਰ ਸਿੰਘ ਸੁਹਾਲੀਆ, ਪ੍ਰਕਾਸ਼ ਚੰਦ ਆਦਿ ਹਾਜ਼ਰ ਸਨ।
Posted By SonyGoyal