ਮਨਿੰਦਰ ਸਿੰਘ, ਪਟਿਆਲਾ
4 ਫਰਵਰੀ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦਿਆਂ ਪੰਜਾਬ ਦੇ ਯੂਥ ਨੂੰ ਅਹਿਮ ਅਹੁਦੇਦਾਰੀਆਂ ਸੋਂਪੀਆ ਗਈਆ ਹਨ।
ਇਨ੍ਹਾਂ ਅਹੁਦੇਦਾਰੀਆਂ ਵਿਚੋਂ ਪਟਿਆਲਾ ਵਿੱਚ ਲੰਮੇ ਸਮੇ ਤੋਂ ਪੱਤਰਕਾਰੀ ਕਰ ਰਹੇ ਅਰਵਿੰਦਰ ਸਿੰਘ ਨੂੰ ਆਪ ਵਲੋਂ ਜਿਲ੍ਹਾ ਪਟਿਆਲਾ ਦਾ ਮੀਡੀਆ ਇੰਚਾਰਜ ਲਗਾਉਣ ਤੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਡਾ ਬਲਬੀਰ ਸਿੰਘ ਨੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ ਬਲਬੀਰ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਗੁੰਮਨਾਮ ਜਾਂ ਸਿਫਾਰਸ਼ੀ ਲੋਕਾਂ ਨੂੰ ਅਹੁਦੇਦਾਰੀਆਂ ਵੰਡਦੀਆਂ ਸੀ।
ਪਰ ਆਮ ਆਦਮੀ ਪਾਰਟੀ ਵਲੋਂ ਲੋਕ ਹਿੱਤ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆ ਗਈਆ ਹਨ।
ਇਸ ਤੋਂ ਇਲਾਵਾ ਇਨ੍ਹਾਂ ਜਿੰਮੇਵਾਰੀਆਂ ਨਾਲ ਜਿੱਥੇ ਪਾਰਟੀ ਦਾ ਲਓਢਾਂਚਾ ਮਜ਼ਬੂਤ ਹੋਵੇਗਾ ਉੱਥੇ ਹੀ ਪਾਰਟੀ ਵਲੋਂ ਕੀਤੇ ਜਾਂ ਰਹੇ ਉਪਰਾਲਿਆਂ ਬਾਰੇ ਲੋਕਾਂ ਨੂੰ ਸੁੱਚਜੇ ਢੰਗ ਨਾਲ ਜਾਣੂ ਕਰਵਾਇਆ ਜਾ ਸਕੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਜੋਸਨ ਓ ਐਸ ਡੀ, ਆਫ਼ਿਸ ਇੰਚਾਰਜ ਜਸਬੀਰ ਗਾਂਧੀ, ਬਲਵਿੰਦਰ ਸਿੰਘ, ਹਰੀ ਚੰਦ ਬਾਂਸਲ ਸਟੇਟ ਜੁਆਇੰਟ ਸੈਕਟਰੀ ਬੁੱਧੀਜੀਵੀ ਵਿੰਗ, ਆਗੂ ਮੋਹਿਤ, ਆਗੂ ਲਾਲ ਸਿੰਘ ਅਤੇ ਹੋਰ ਪਾਰਟੀ ਸੀਨੀਅਰ ਆਗੂ ਅਤੇ ਵਲੰਟੀਅਰ ਮੌਜੂਦ ਰਹੇ।
Posted By SonyGoyal