ਮਨਿੰਦਰ ਸਿੰਘ ਬਰਨਾਲਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਸਾਇੰਸ ਸਟਰੀਮ ਦੇ ਕੈਮਿਸਟਰੀ ਅਤੇ ਬਾਇਓਲੋਜੀ ਲੈਕਚਰਾਰਾਂ ਅਤੇ ਵਿਸ਼ਾ ਅਧਿਆਪਕਾਂ ਦੀ ਜ਼ਿਲਾ ਪੱਧਰੀ ਟੀਚਰ ਟ੍ਰੇਨਿੰਗ ਸੰਧੂ ਪੱਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮਿਤੀ 24 ਅਤੇ 25 ਜਨਵਰੀ ਨੂੰ ਲਗਾਈ ਗਈ ।

ਇਸ ਟ੍ਰੇਨਿੰਗ ਦਾ ਮੁੱਖ ਮਕਸਦ ਪਾਠਕ੍ਰਮ ਵਿਚਲੇ ਔਖੇ ਟੋਪਿਕਾਂ ਨੂੰ ਸਰਲ ਢੰਗ ਨਾਲ ਪੜਾਉਣ ਬਾਰੇ ਸੀ।

ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

ਹਰ ਅਧਿਆਪਕ ਦੁਆਰਾ ਪੀ.ਪੀ.ਟੀ, ਟੀ.ਐਲ.ਐਮ ਅਤੇ ਵੱਖ-ਵੱਖ ਰੌਚਕ ਢੰਗਾਂ ਨਾਲ ਔਖੇ ਟੋਪਿਕਾਂ ਨੂੰ ਸਰਲ ਰੂਪ ਵਿੱਚ ਸਮਝਾਉਣ ਦੇ ਵੱਖ-ਵੱਖ ਤਰੀਕੇ ਦੱਸੇ।

ਬਾਇਓਲੋਜੀ ਟ੍ਰੇਨਿੰਗ ਦੇ ਇੰਚਾਰਜ ਪ੍ਰਿੰਸੀਪਲ ਸ੍ਰੀ਼ ਰਾਜੇਸ਼ ਕੁਮਾਰ ਸ.ਸ.ਸ. ਸੰਧੂ ਪੱਤੀ ਬਰਨਾਲਾ ਅਤੇ ਕੈਮਿਸਟਰੀ ਟ੍ਰੇਨਿੰਗ ਦੇ ਇੰਚਾਰਜ ਸ੍ਰੀ਼ ਮੱਖਣ ਸਿੰਘ ਲੈਕਚਰਾਰ ਖੁੱਡੀ- ਕਲਾਂ ਸਨ।

ਉਨਾਂ ਨੇ ਅਧਿਆਪਕਾਂ ਨੂੰ ਟ੍ਰੇਨਿੰਗ ਵਿੱਚ ਜੀ ਆਇਆ ਕਿਹਾ ਅਤੇ ਦੋ ਦਿਨਾਂ ਟ੍ਰੇਨਿੰਗ ਦੇ ਵਿੱਚ ਨਵੀਆਂ ਪੜਾਉਣ ਦੀਆਂ ਵਿਧੀਆਂ ਅਤੇ ਤਕਨੀਕਾਂ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ।

ਟ੍ਰੇਨਿੰਗ ਵਿੱਚ ਸਟੇਟ ਤੋਂ ਟਰੇਨਿੰਗ ਲੈ ਚੁੱਕੇ ਰਿਸੋਰਸ ਪਰਸਨ ਮੰਜੂਸਾ ਲੈਕਚਰਾਰ ਬਾਇਓ ਅਤੇ ਅਨੀਤਾ ਸ਼ਰਮਾ ਲੈਕਚਰਾਰ ਕੈਮਿਸਟਰੀ ਨੇ ਅਧਿਆਪਕਾਂ ਨੂੰ ਪੇਪਰ ਦੇ ਪੈਟਰਨ ਅਤੇ ਔਖੇ ਵਿਸ਼ਿਆਂ ਨੂੰ ਸਰਲ ਢੰਗ ਨਾਲ ਸਮਝਾਉਣ ਦੇ ਵੱਖ-ਵੱਖ ਤਰੀਕਿਆਂ ਉੱਤੇ ਚਾਨਣਾ ਪਾਇਆ।

ਅਧਿਆਪਕਾਂ ਨੂੰ ਮਿਸ਼ਨ 100 ਪ੍ਰਤੀਸ਼ਤ ਬਾਰੇ ਜਾਣਕਾਰੀ ਦਿੱਤੀ।

ਟ੍ਰੇਨਿੰਗ ਵਿੱਚ ਹਰਪ੍ਰੀਤ ਕੌਰ , ਅਮਨਦੀਪ ਕੌਰ ਮਧੂ ਬਾਲਾ ਅਤੇ ਸੁਨੀਤਾ ਰਾਣੀ ਲੈਕਚਰਾਰਾਂ ਨੇ ਰਿਸੋਰਸ ਪਰਸਨ ਵਜੋਂ ਡਿਊਟੀ ਨਿਭਾਈ।

ਦੋ ਦਿਨਾਂ ਟਰੇਨਿੰਗ ਵਿੱਚ ਲਗਭਗ 30 ਅਧਿਆਪਕਾਂ ਨੇ ਹਿੱਸਾ ਲਿਆ।

Posted By SonyGoyal

Leave a Reply

Your email address will not be published. Required fields are marked *