ਬਠਿੰਡਾ 25 ਮਈ (ਬਾਣੀ ਪ੍ਰੇਰਕ)
ਰਾਜਵੀਰ ਸਿੰਘ ਢਿੱਲੋ ਦੀ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਪਿੰਡ ਕੋਟ ਫੱਤਾ ਵਿਖੇ ਹੋਈ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਨੇ ਕੀਤਾ ਕੋਟ ਪੱਤਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਆਪ ਦੇ ਜਿਲਾ-ਪ੍ਰਧਾਨ ਕਿਸਾਨ-ਵਿੰਗ ਪਰਮਜੀਤ ਸਿੰਘ ਕੋਟ ਫੱਤਾ ਚੈਅਰਮੈਨ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਵੱਡੇ ਭਰਾ ਸਵ. ਸ. ਰਾਜਬੀਰ ਸਿੰਘ ਢਿੱਲੋਂ ਜਿਨਾਂ ਦਾ ਪਿਛਲੇ ਦਿਨੀ ਕੁਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਪਿੰਡ ਕੋਟਫੱਤਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸ਼ਰਧਾ ਫੁੱਲ ਭੇਂਟ ਕੀਤੇ ਗਏ ਅਤੇ ਕੋਟਫਤਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਅੱਗੇ ਰਾਜਵੀਰ ਸਿੰਘ ਢਿੱਲੋ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੀਆਂ ਸਿਆਸੀ ਤੇ ਸਮਾਜਿਕ ਸਖਸ਼ੀਅਤਾਂ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਅਸੋਸੀਏਸ਼ਨ, ਅਮ੍ਰਿਤ ਅਗਰਵਾਲ ਚੈਅਰਮੈਨ ਪਲੈਨਿੰਗ-ਬੋਰਡ ਬਠਿੰੰਡਾ, ਸਾਬਕਾ ਐਮ.ਐਲ.ਏ. ਦਰਸ਼ਨ ਸਿੰਘ ਕੋਟਫੱਤਾ, ਨਰਿੰਦਰ ਧਾਲੀਵਾਲ ਏ.ਡੀ.ਸੀ. ਅਰਬਨ ਬਠਿੰਡਾ, ਹਰਬੰਸ ਸਿੰਘ ਧਾਲੀਵਾਲ ਡੀ.ਐੱਸ.ਪੀ. ਸਿਟੀ ਬਠਿੰਡਾ, ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ,ਰਿਟਾਇਰਡ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ, ਸੁਰਿੰਦਰ ਬਿੱਟੂ ਆਪ ਜਿਲਾ-ਪ੍ਰਧਾਨ ਤੇ ਚੈਅਰਮੈਨ ਮਾਰਕੀਟ ਕਮੇਟੀ ਭੁੱਚੋ-ਮੰਡੀ, ਬਲਜੀਤ ਬੱਲੀ ਚੈਅਰਮੈਨ ਮਾਰਕੀਟ ਕਮੇਟੀ ਬਠਿੰਡਾ, ਅਮਰਦੀਪ ਰਾਜਨ ਡਾਇਰੈਕਟਰ ਜਲ ਸਰੋਤ ਪ੍ਰਬੰਧਨ ਕਾਰਪੋਰੇਸ਼ਨ, ਬਲਵਿੰਦਰ ਸਿੰਘ ਬੱਲੋ ਜਿਲਾ-ਸਕੱਤਰ ਆਪ ਤੇ ਚੈਅਰਮੈਨ ਮਾਰਕੀਟ ਕਮੇਟੀ ਤਲਵੰਡੀ-ਸਾਬੋ, ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਹਰੀ ਸਿੰਘ, ਸੀਨੀਅਰ ਕਾਂਗਰਸ ਆਗੂ ਤੇ ਡਾਇਰੈਕਟਰ ਪੰਜਾਬ ਮਾਰਕਫੈੱਡ ਟਹਿਲ ਸਿੰਘ ਸੰਧੂ , ਐਡਵੋਕੇਟ ਰਾਜਨ ਗਰਗ ਜਿਲਾ-ਪ੍ਰਧਾਨ ਕਾਂਗਰਸ ਬਠਿੰੰਡਾ-ਸਹਿਰੀ, ਸ੍ਰੋਮਣੀ ਅਕਾਲੀ-ਦਲ (ਬਾਦਲ) ਬਠਿੰੰਡਾ-ਸਹਿਰੀ ਦੇ ਹਲਕਾ ਇੰਚਾਰਜ ਬਬਲੀ ਢਿੱਲੋਂ , ਸੀਨੀਅਰ ਅਕਾਲੀ-ਦਲ ਆਗੂ ਤੇਜਿੰਦਰ ਮਿਢੂਖੇੜਾ , ਅਕਾਲੀ-ਦਲ ਆਗੂ ਸਾਬਕਾ ਚੇਅਰਮੈਨ ਤੇਜਾ ਸਿੰਘ ਗਹਿਰੀ-ਭਾਗੀ, ਉੱਘੇ ਟਰਾਂਸਪੋਰਟ ਪ੍ਰਿਥੀ ਜਲਾਲ , ਸੁਖਦੀਪ ਸਿੰਘ ਢਿੱਲੋ ਕੌਂਸਲਰ ਨਗਰ-ਨਿਗਮ ਬਠਿੰੰਡਾ, ਟਹਿਲ ਸਿੰਘ ਬੁੱਟਰ ਕੌਂਸਲਰ ਨਗਰ-ਨਿਗਮ ਬਠਿੰੰਡਾ, ਐਡਵੋਕੇਟ ਹਰਰਾਜ ਸਿੰਘ ਚੰਨੂੰ, ਸਾਬਕਾ ਕੌਂਸਲਰ ਨਗਰ-ਨਿਗਮ ਬਠਿੰਡਾ ਮਹਿੰਦਰ ਸਿੰਘ ਫੁੱਲੋ-ਮਿੱਠੀ , ਸਾਬਕਾ ਕੌਂਸਲਰ ਨਗਰ-ਨਿਗਮ ਬਠਿੰਡਾ ਮਨਜੀਤ ਸਿੰਘ ਲਹਿਰਾ, ਆਪ ਜਿਲਾ ਈਵੈਂਟ ਇੰਚਾਰਜ ਬਿਕਰਮ ਲਵਲੀ , ਆਪ ਟ੍ਰੇਡ-ਵਿੰਗ ਦੇ ਆਗੂ ਵਿਨੋਦ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਰਾਜਵੀਰ ਸਿੰਘ ਢਿੱਲੋ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਭਰਾ ਪਰਮਜੀਤ ਕੋਟ ਫੱਤਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
Posted By SonyGoyal