ਧਨੌਲਾ ਬਰਨਾਲਾ, 18 ਮਈ (ਹਰਵਿੰਦਰ ਸਿੰਘ ਕਾਲਾ)
ਅੱਜ ਸਿਵਲ ਸਰਜਨ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਧਨੌਲਾ ਦੀ ਯੋਗ ਅਗਵਾਈ ਵਿੱਚ ਸਬ ਸੈਟਰ ਅਸਪਾਲ ਕਲਾਂ ਵਿਖੇ
ਡੇਗੂ ਦਿਵਸ ਮਨਾਇਆ ਗਿਆ ਦੇਸ ਭਰ ਵਿੱਚ ਹਰ ਸਾਲ ਇਸ ਦਿਨ ਨੂੰ ਡੇਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਵਿੱਚ ਡੇਗੂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ ਡੇਗੂ ਦਾ ਇਲਾਜ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੁੰਦਾ ਹੈ
ਜਾਣਕਾਰੀ ਦੀ ਘਾਟ ਕਾਰਨ ਹਰ ਸਾਲ ਹਜਾਰਾਂ ਲੋਕ ਡੇਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ ਡੇਗੂ ਇੱਕ ਵਾਇਰਲ ਬੁਖਾਰ ਹੈ ਡੇਗੂ ਏਡੀਜ ਏਜੀਪੀਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਹ ਮੱਛਰ ਦਿਨ ਸਮੇ ਹੀ ਕੱਟਦਾ ਹੈ ਡੇਗੂ ਦੇ ਲੱਛਣ ਬੁਖ਼ਾਰ ਸਿਰ ਦਰਦ ਚਮੜੀ ਤੇ ਚੇਚਕ ਵਰਗੇ ਲਾਲ ਧੱਬੇ ਮਾਸ ਪੇਸੀਆਂ ਤੇ ਜੋੜਾਂ ਵਿੱਚ ਦਰਦ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹਨ
ਡੇਗੂ ਤੋ ਬਚਣ ਲਈ ਡੇਗੂ ਦੇ ਮੱਛਰ ਅਤੇ ਲਾਰਵੇ ਓਤੇ ਕੰਟਰੌਲ ਕਰਨਾ ਪੈਂਦਾ ਹੈ ਇਹ ਮੱਛਰ ਟਾਇਰਾਂ ਕੂਲਰਾਂ ਫਰਿਜ ਦੀ ਪਿਛਲੀ ਟਰੇਅ ਆਦਿ ਵਿੱਚ ਖੜੇ ਪਾਣੀ ਵਿੱਚ ਫੈਲਦੇ ਹਨ ਡੇਗੂ ਦੇ ਬੁਖਾਰ ਤੋਂ ਬਚਣ ਲਈ ਮੱਛਰਦਾਨੀਆਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਇਸ ਮੌਕੇ ਬਲਜਿੰਦਰ ਸਿੰਘ ਢਿਲੋ ਸੋਨੀ ਕੌਰ ਬਰਾੜ ਸਿਹਤ ਕਰਮਚਾਰੀ ਤੇ ਆਸਾ ਵਰਕਰ ਹਾਜ਼ਰ ਸਨ
Posted By SonyGoyal