ਬਠਿੰਡਾ ਦਿਹਾਤੀ, 23 ਮਈ (ਜਸਵੀਰ ਸਿੰਘ)
ਇਥੋਂ ਨੇੜੇ ਦੇ ਪਿੰਡ ਕੋਟਸ਼ਮੀਰ ਦੇ ਰੁਪਾਲ ਸਰਵਿਸ ਸਟੇਸ਼ਨ ਤੇ ਖੜਾ ਟਾਟਾ ਕੰਪਨੀ ਦਾ ਟਿੱਪਰ ਬੀਤੀ ਰਾਤ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ।
ਟਿੱਪਰ ਮਾਲਕ ਜਸਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਕੋਟਸ਼ਮੀਰ ਨੇ ਦੱਸਿਆ ਸਾਡੇ ਕੋਲ 02 ਟਿੱਪਰ ਨੰਬਰ PB-03-BN-6347 ਅਤੇ PB-03-BN-7647 ਹਨ।
ਦੋਵੇਂ ਟਿੱਪਰ ਮਿੱਟੀ ਦੀ ਢੋਅ ਢਆਈ ਲਈ ਸੰਧੂ ਭੱਠਾ ਪਿੰਡ ਕਟਾਰ ਸਿੰਘ ਵਾਲਾ ਪਰ ਲੱਗੇ ਹੋਏ ਹਨ।
ਸ਼ਾਮ ਨੂੰ ਕੰਮ ਖਤਮ ਹੋਣ ਤੋਂ ਬਾਅਦ ਅਸੀਂ ਦੋਨੋਂ ਟਿੱਪਰ ਰੁਪਾਲ ਸਰਵਿਸ ਸਟੇਸ਼ਨ ਪਿੰਡ ਕੋਟਸ਼ਮੀਰ ਜੋ ਬਠਿੰਡਾ ਰੋਡ ਪਰ ਹੈ ਦੇ ਅੰਦਰ ਖੜੇ ਕਰ ਦਿੰਦੇ ਸੀ।
ਸਰਵਿਸ ਸਟੇਸ਼ਨ ਨੂੰ 02 ਗੇਟ ਲੱਗੇ ਹੋਏ ਹਨ।
ਕੱਲ ਮਿਤੀ 21/05/2025 ਨੂੰ ਵਕਤ ਕਰੀਬ 09:30 PM ਪਰ ਹਰ ਰੋਜ ਦੀ ਤਰਾਂ ਅਸੀਂ ਦੋਨੋਂ ਟਿੱਪਰ ਰੁਪਾਲ ਸਰਵਿਸ ਸਟੇਸ਼ਨ ਦੇ ਅੰਦਰ ਖੜੇ ਕਰਕੇ ਚਲੇ ਗਏ ਸੀ ਅਤੇ ਦੋਨਾਂ ਗੈਟਾਂ ਨੂੰ ਤਾਲਾ ਲਗਾ ਗਏ ਸੀ।
ਅੱਜ ਮਿਤੀ 22/05/2025 ਨੂੰ ਜਦੋਂ ਮੈਂ ਸਮੇਤ ਜਸਦੀਪ ਸਿੰਘ ਦੇ ਕੰਮ ਤੇ ਜਾਣ ਲਈ ਵਕਤ ਕਰੀਬ 05:30 AM ਪਰ ਰੁਪਾਲ ਸਰਿਵਸ ਸਟੇਸ਼ਨ ਪਰ ਗਏ ਤਾਂ ਸਰਵਿਸ ਸਟੇਸ਼ਨ ਦੇ ਦੋਨੋ ਗੇਟ ਖੁੱਲੇ ਪਏ ਸਨ ਅਤੇ ਸਾਡਾ ਟਿੱਪਰ ਨੰਬਰ PB-03-BN-6347 ਉਥੇ ਨਹੀਂ ਸੀ।
ਜਿਸ ਦੀ ਅਸੀਂ ਹੁਣ ਤੱਕ ਭਾਲ ਕਰਦੇ ਰਹੇ ਪ੍ਰੰਤੂ ਟਿੱਪਰ ਸਬੰਧੀ ਕੁਝ ਪਤਾ ਨਹੀਂ ਲੱਗਾ।
ਟਿੱਪਰ ਦਾ ਮਾਰਕਾ TATA, ਮਾਡਲ 2024, ਕੇਬਿਨ ਦਾ ਰੰਗ ਚਿੱਟਾ, ਟਰਾਲੀ ਦਾ ਰੰਗ ਨੀਲਾ ਹੈ।
ਜਿਸ ਦਾ ਇੰਜਣ ਨੰਬਰ B67B62300D0313216432623 ਚਾਸੀ ਨੰਬਰ MAT569002P3N34514 ਹੈ।
ਇਸ ਦੀ ਐਰ ਸੀ ਗੁਰੂ ਹਰ ਰਾਏ ਇੰਟਰਪ੍ਰਾਈਜ ਦੇ ਨਾਮ ਪਰ ਹੈ।
Posted By SonyGoyal