ਬਠਿੰਡਾ ਦਿਹਾਤੀ 30 ਅਪ੍ਰੈਲ (ਜਸਵੀਰ ਸਿੰਘ ਕਸਵ)

ਕੋਟਸ਼ਮੀਰ ਦਾ ਨੰਬਰਦਾਰ ਬਲਵਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਐਥਲੀਟ ਨਾਲ ਜੁੜਕੇ ਆਪਣੇ ਦ੍ਰਿੜ ਇਰਾਦੇ ਰਾਹੀਂ ਮੰਜ਼ਿਲਾਂ ਸਰ ਕਰਦਾ ਆ ਰਿਹਾ ਹੈ। ਪਿਛਲੀ 21 , 22 ਅਤੇ 23 ਅਪ੍ਰੈਲ 2025 ਨੂੰ ਕਰਨਾਟਕਾ ਰਾਜ ਦੇ ਸ਼ਹਿਰ ਮੈਸੂਰ ਵਿੱਚ ਚੁਮੁੰਡੀ ਵਿਹਾਰ ਸਟੇਡੀਅਮ ਵਿੱਚ ਹੋਈਆਂ ਵੈਟਰਨ ਨੈਸ਼ਨਲ ਖੇਡਾਂ ਵਿੱਚ ਕੋਟ ਸ਼ਮੀਰ ਦੇ 62 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਨੇ ਆਪਣੀ ਉਮਰ ਗਰੁੱਪ ਵਿੱਚ ਪੰਜ ਕਿਲੋਮੀਟਰ ਦੌੜ ਵਿੱਚ ਸਿਲਵਰ, 400 ਮੀਟਰ ਅਤੇ 800 ਮੀਟਰ ਰੇਸ ਵਿੱਚ ਕਾਂਸੀ ਦੇ ਮੈਡਲ ਜਿੱਤ ਕੇ ਆਪਣੇ ਆਪ ਦੇ ਗੱਭਰੂ ਹੋਣ ਦਾ ਸਬੂਤ ਦੇ ਦਿੱਤਾ। ਇਹਨਾਂ ਖੇਡਾਂ ਵਿੱਚ ਜੋ ਅਥਲੀਟ ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ ਬਠਿੰਡਾ ਵੱਲੋਂ 1 ਦਸੰਬਰ 2024 ਨੂੰ ਕਰਵਾਈਆਂ ਖੇਡਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਰਹੇ ਸਨ ਉਹਨਾਂ ਅਥਲੀਟਾਂ ਨੇ ਭਾਗ ਲਿਆ ਸੀ । ਇਹਨਾਂ ਨੈਸ਼ਨਲ ਖੇਡਾਂ ਵਿੱਚ ਤਕਰੀਬਨ 22 ਰਾਜਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ । ਨੰਬਰਦਾਰ ਦੀ ਖੇਡਾਂ ਪ੍ਰਤੀ ਰੁਚੀ ਨੂੰ ਵੇਖਦੇ ਹੋਏ ਨੰਬਰਦਾਰ ਨੂੰ ਪੰਜਾਬ ਦੀਆਂ ਸਾਰੀਆਂ ਰਾਜਾਂ ਦੇ ਪ੍ਰਧਾਨਾਂ ਨੇ ਇੰਡੀਆ ਦਾ ਪ੍ਰਧਾਨ ਬਣਨ ਦਾ ਸੱਦਾ ਦਿੱਤਾ ਹੈ। ਸਾਡੇ ਪੰਜਾਬ ਲਈ ਇਹ ਬੜੇ ਮਾਣ ਦੀ ਗੱਲ ਹੈ । ਇਹਨਾਂ ਖੇਡਾਂ ਵਿੱਚ ਨੰਬਰਦਾਰ ਪੰਜਾਬ ਵਿੱਚੋਂ 40 ਖਿਡਾਰੀਆਂ ਨੂੰ ਲੈ ਕੇ ਗਏ ਸਨ ਜਿਨਾਂ ਵਿੱਚੋਂ ਬਹੁਤੇ ਖਿਡਾਰੀ ਮੈਡਲ ਲੈ ਕੇ ਆਏ ਹਨ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿੱਥੇ ਸਮਾਜ ਸੇਵੀ ਨੰਬਰਦਾਰ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਵਿੱਚ ਲੱਗਾ ਹੋਇਆ ਹੈ ਉੱਥੇ ਉਹ ਸਰਕਾਰ ਵੱਲੋਂ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਵੀ ਨੌਜਵਾਨਾਂ ਨੂੰ ਗਰਾਊਂਡ ਨਾਲ ਜੋੜ ਕੇ ਹਿੱਸਾ ਬਣਿਆ ਹੋਇਆ ਹੈ। ਸਾਰੇ ਪਿੰਡ ਵੱਲੋਂ ਨੰਬਰਦਾਰ ਦਾ ਪਿੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ।

Posted By SonyGoyal

Leave a Reply

Your email address will not be published. Required fields are marked *