ਬਰਨਾਲਾ, 31 ਜਨਵਰੀ ( ਮਨਿੰਦਰ ਸਿੰਘ )
ਸਿੱਖਿਆ ਵਿਭਾਗ ਅਤੇ ਐਸ ਸੀ ਈ ਆਰ ਟੀ ਦੀਆਂ ਹਿਦਾਇਤਾਂ ਦੇ ਮੁਤਾਬਕ ਜ਼ਿਲ੍ਹਾ ਬਰਨਾਲਾ ਦੇ ਕੰਪਿਊਟਰ ਵਿਸ਼ੇ ਦੀ ਅਧਿਆਪਨ ਟ੍ਰੇਨਿੰਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਰਨਾਲਾ ਮੈਡਮ ਮਲਕਾ ਰਾਣੀ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸੈਮੀਨਾਰ ਦੌਰਾਨ ਅਸਿਸਟੈਂਟ ਡਾਇਰੈਕਟਰ (ਐਸ ਸੀ ਈ ਆਰ ਟੀ) ਸਰਦਾਰ ਬੂਟਾ ਸਿੰਘ ਸੇਖੋ ਨੇ ਵਿਸ਼ੇਸ਼ ਰੂਪ ਵਿੱਚ ਵਿਜਿਟ ਕੀਤਾ ਅਤੇ ਉਹਨਾਂ ਨਾਲ ਉਹਨਾਂ ਦੀ ਟੀਮ ਵਿੱਚ ਸ਼੍ਰੀ ਬਲਦੇਵ ਸਿੰਗਲਾ, ਡਾਕਟਰ ਅੰਗਰੇਜ਼ ਸਿੰਘ ਅਤੇ ਡਾਕਟਰ ਮੁਨੀਸ਼ ਮੋਹਨ ਸ਼ਰਮਾ (ਡਾਇਟ ਪ੍ਰਿੰਸੀਪਲ) ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ।

ਸਰਦਾਰ ਬੂਟਾ ਸਿੰਘ ਸੇਖੋ ਨੇ ਅੱਜ ਕੰਪਿਊਟਰ ਅਧਿਆਪਨ ਦੇ ਟ੍ਰੇਨਿੰਗ ਹਾਊਸ ‘ਚ ਰਿਸੋਰਸ ਪਰਸਨ ਟੀਮ ਅਤੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਉਣ ਸਮੇਂ ਬੱਚੇ ਨੂੰ ਵੱਧ ਤੋਂ ਵੱਧ ਤਣਾਅ ਮੁਕਤ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਬਹੁਤ ਵਧੀਆ ਢੰਗ ਨਾਲ ਸਿੱਖਿਆ ਨੂੰ ਹਾਸਿਲ ਕਰ ਸਕਣ।
ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਵਿਭਾਗ ਦੀਆਂ ਸਿੱਖਿਆ ਨੀਤੀਆਂ ਦੇ ਮੱਦੇ ਨਜ਼ਰ ਚੰਗੀ ਪੜ੍ਹਾਈ ਲਈ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦਿਆਂ ਅਧਿਆਪਕ ਨੂੰ ਮਾਂ ਵਾਂਗ ਰੋਲ ਅਦਾ ਕਰਨਾ ਚਾਹੀਦਾ ਹੈ ।
ਉਹਨਾਂ ਨੇ ਨਿਊ ਐਜੂਕੇਸ਼ਨ ਪਾਲਸੀ ਬਾਰੇ ਵੀ ਜਾਣਕਾਰੀ ਦਿੱਤੀ I
ਇਸਦੇ ਨਾਲ ਹੀ ਉਹਨਾਂ ਨੇ ਕੰਪਿਊਟਰ ਵਿਸ਼ੇ ਨੂੰ ਪ੍ਰਫੁੱਲਤ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ I
ਇਸ ਮੌਕੇ ‘ਤੇ ਉਹਨਾਂ ਨੇ ਅਧਿਆਪਕਾਂ ਨਾਲ ਸਕੂਲਾਂ ਵਿੱਚ ਚੱਲਦੇ ਬੈਗਲੈਸ ਡੇਅ ਅਤੇ ਵਿਦਿਆਰਥੀਆਂ ਦੀ ਮਾਨਸਿਕਤਾ ਸਬੰਧੀ ਚਰਚਾ ਕੀਤੀ ਗਈ।
ਬਰਨਾਲਾ ਜ਼ਿਲ੍ਹਾ ਦੇ ਜਿਲ੍ਹਾ ਸਿੱਖਿਆ ਅਫਸਰ ਮਲਕਾ ਰਾਣੀ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਦਾ ਅਕਸ ਹਮੇਸ਼ਾ ਬੱਚੇ ਦੇ ਮਨ ਮਸਤਕ ‘ਤੇ ਅੰਕਿਤ ਰਹਿੰਦਾ ਹੈ ਇਸ ਕਰਕੇ ਉਹ ਨਿਸ਼ਠਾ ਨਾਲ ਇਸ ਅਧਿਆਪਨ ਕਾਰਜ ਨੂੰ ਨਿਭਾਉਣ ਅਤੇ ਅਧਿਆਪਕਾਂ ਨੂੰ ਇਥੋਂ ਸਿੱਖੀਆਂ ਗੱਲਾਂ ਸਕੂਲਾਂ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਹਨ।
ਗੱਲ ਕਰਦੇ ਕਰਦੇ ਮਲਕਾ ਰਾਣੀ ਜੀ ਨੇ ਕੰਪਿਊਟਰ ਅਧਿਆਪਕਾਂ ਦੇ ਸਕੂਲਾਂ ਵਿੱਚ ਯੋਗਦਾਨ ਦਾ ਜ਼ਿਕਰ ਕੀਤਾ।
ਇਸ ਮੌਕੇ ਡਾਕਟਰ ਮੁਨੀਸ਼ ਮੋਹਨ ਸ਼ਰਮਾ ਪ੍ਰਿੰਸੀਪਲ ਡਾਇਟ ਨੇ ਕਿਹਾ ਕਿ ਅਧਿਆਪਕ ਦਾ ਧਿਆਨ ਹਮੇਸ਼ਾ ਬੱਚੇ ਦੇ ਸਮੁੱਚੇ ਵਿਕਾਸ ਵੱਲ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਜੀਵਨ ਵਿੱਚ ਵਧੀਆ ਨਾਗਰਿਕ ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਬਣ ਸਕੇ ।
ਇਸ ਮੌਕੇ ਡੀ.ਆਰ.ਸੀ ਕਮਲ ਨੇ ਵੀ ਹਾਊਸ ਨੂੰ ਸੰਬੋਧਨ ਕੀਤਾ।
ਕੰਪਿਊਟਰ ਵਿਸ਼ੇ ਦੇ ਕੁਆਰਡੀਨੇਟਰ ਰਿਸੋਰਸ ਪਰਸਨ ਮਹਿੰਦਰ ਪਾਲ ਨੇ ਆਏ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਅਧਿਆਪਕਾਂ ਵੱਲੋਂ ਯਕੀਨ ਦਿਵਾਉਂਦਿਆਂ ਕਿਹਾ ਕਿ ਕੰਪਿਊਟਰ ਵਿਸ਼ੇ ਨੂੰ ਬੱਚਿਆਂ ਵਿੱਚ ਪੂਰਨ ਤੌਰ ਤੇ ਦਿਲੋਂ, ਮਨੋ ਤੇ ਨਿਸ਼ਠਾ ਨਾਲ ਅਤੇ ਲਗਨ ਨਾਲ ਪੜਾਵਾਂਗੇ।
ਇਸ ਸਮੇਂ ਉਹਨਾਂ ਦੀ ਟੀਮ ਦੇ ਰਿਸੋਰਸ
Posted By SonyGoyal