ਯੂਨੀਵਿਜ਼ਨ ਨਿਊਜ਼ ਇੰਡੀਆ, ਅੰਮ੍ਰਿਤਸਰ
ਪੰਜਾਬ ਅੰਤਰ-ਵਿਸ਼ਵ ਵਿਦਿਆਲਾ ਯੂਵਕ ਮੇਲਾ 2023 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ 9 ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਨਵੇਂ ਸ਼ਿਖਰਾਂ ਨੂੰ ਛੋਇਆ ਹੈ।

ਕਾਲਜ ਦੀ ਝੂਮਰ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਤੋਂ ਇਲਾਵਾ ਲੋਕ ਗੀਤ, ਸਮੂਹ ਲੋਕ ਸਾਜ, ਤਬਲਾ ਅਤੇ ਮੁਹਾਵਰੇਦਾਰ ਵਾਰਤਾਲਾਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ।
ਕਾਲਜ ਵਿਦਿਆਰਥੀਆਂ ਨੇ ਪਰੰਪਰਾਗਤ ਪੰਜਾਬੀ ਹੱਥ ਸ਼ਿਲਪ ਜਿਵੇਂ ਕਿ ਟੋਕਰਾ ਬਣਾੳਣਾ, ਪੱਖੀ ਬੁਣਨਾ ਅਤੇ ਗੁਡੀਆਂ ਪਟੋਲੇ ਬਣਾਉਣ ਤੋਂ ਇਲਾਵਾ ਸਮੂਹ ਸ਼ਬਦ ਗਾਇਨ ਵਿੱਚ ਵੀ ਤੀਸਰਾ ਸਥਾਨ ਹਾਸਲ ਕੀਤਾ ਹੈ।
ਪਿੰ੍ਰਸੀਪਲ ਡਾ. ਮਹਿਲ ਸਿੰਘ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹੋਇਆ ਇਹ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਅੰਤਰ-ਵਰਸਿਟੀ ਯੂਵਕ ਮੇਲੇ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਭਾਗੀਦਾਰੀ ਕਰਦਿਆਂ ਹੋਇਆ ਖ਼ਾਲਸਾ ਕਾਲਜ ਨੇ ਸਭ ਤੋਂ ਵੱਧ ਸਥਾਨ ਹਾਸਲ ਕੀਤੇ ਹਨ।

ਕਾਲਜ ਦੇ ਯੂਵਕ ਭਲਾਈ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਤੋਂ ਪਹਿਲਾ ਯੂਨੀਵਰਸਿਟੀ ਜੋਨਲ ਯੂਵਕ ਮੇਲੇ ਵਿੱਚ ਕਾਲਜ ਨੇ ੳਵਰਆਲ ਚਂੈਪਿਅਨਸ਼ਿਪ ਹਾਸਲ ਕੀਤੀ ਅਤੇ ਅੰਤਰ ਜੋਨਲ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਅਤੇ ਰੰਗਮੰਚ ਟਰੋਫੀ ਵੀ ਜਿੱਤੀ ਹੈ।
Posted By SonyGoyal