ਬਰਨਾਲਾ, 03 ਸਤੰਬਰ ( ਸੋਨੀ ਗੋਇਲ )

ਬਲਾਕ ਬਰਨਾਲਾ ਦੇ ਮੁਕਾਬਲੇ ਜਾਰੀ: ਖੋ ਖੋ- ਅੰਡਰ 21 ਵਿੱਚ ਕਰਮਗੜ੍ਹ ਸਕੂਲ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ

  • ਮੁੰਡਿਆਂ ਦੇ ਮੁਕਾਬਲੇ ਵਿਚ ਠੁੱਲੇਵਾਲ ਸਕੂਲ ਮੋਹਰੀ

ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਬਲਾਕ ਬਰਨਾਲਾ ਦੀਆਂ ਖੇਡਾਂ ਜਾਰੀ ਹਨ।

ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਐਥਲੈਟਿਕਸ ਅਤੇ ਖੋ-ਖੋ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਅਤੇ ਕਬੱਡੀ ਸੰਧੂ ਪੱਤੀ ਸਕੂਲ ਬਰਨਾਲਾ, ਵਾਲੀਬਾਲ ਬਡਬਰ ਵਿਖੇ, ਫੁੱਟਬਾਲ ਮੁਕਾਬਲੇ ਧਨੌਲਾ ਵਿੱਚ ਹੋ ਰਹੇ ਹਨ।

ਅੱਜ ਦੂਜੇ ਦਿਨ ਖੋ ਖੋ- ਅੰਡਰ 21 ਲੜਕੀਆਂ ਪਹਿਲੀ ਪੁਜੀਸ਼ਨ- ਸਰਕਾਰੀ ਸੀਨੀ. ਸੈਕ. ਸਕੂਲ, ਕਰਮਗੜ੍ਹ, ਦੂਜੀ ਪੁਜੀਸ਼ਨ- ਸਸਸਸ ਖੁੱਡੀ ਕਲਾਂ, ਤੀਜੀ ਪੁਜੀਸ਼ਨ – ਸਰਕਾਰੀ ਸੀਨੀ. ਸੈਕ. ਸਕੂਲ, ਕੱਟੂ ਦੀ ਰਹੀ।

ਖੋ ਖੋ- ਅੰਡਰ 21 ਲੜਕਿਆਂ ਵਿੱਚ ਪਹਿਲੀ ਪੁਜੀਸ਼ਨ-ਸਰਕਾਰੀ ਹਾਈ ਸਕੂਲ, ਠੁੱਲੇਵਾਲ ਦੂਜੀ ਪੁਜੀਸ਼ਨ – ਜੀ.ਜੀ.ਐਸ ਬਰਨਾਲਾ ਦੀ ਰਹੀ।

ਫੁੱਟਬਾਲ ਵਿੱਚ ਅੰਡਰ 14 ਸਾਲ ਲੜਕੀਆਂ ਵਿੱਚ ਪਹਿਲਾ ਸਥਾਨ ਸਸਸਸ ਕੋਟਦੂਨਾ, ਦੂਸਰਾ ਸਥਾਨ ਸਿੱਖਿਆ ਵਿਕਾਸ ਵੈਲਫੇਅਰ ਕਾਲੇਕੇ, ਤੀਸਰਾ ਸਥਾਨ ਅਕਾਲ ਅਕੈਡਮੀ ਮਨਾਲ ਹਾਸਲ ਕੀਤਾ।

ਅੰਡਰ 17 ਸਾਲ ਲੜਕੀਆਂ ਵਿੱਚ ਪਹਿਲਾ ਸਥਾਨ ਖੇਡ ਵਿਭਾਗ ਵਿੰਗ ਹਰੀਗੜ੍ਹ ਨੇ ਹਾਸਲ ਕੀਤਾ।

ਅੰਡਰ 21 ਸਾਲ ਲੜਕੀਆਂ ਵਿੱਚ ਪਹਿਲਾ ਸਥਾਨ ਯੁਵਕ ਸੇਵਾਵਾਂ ਕਲੱਬ ਹਰੀਗੜ੍ਹ ਨੇ ਹਾਸਲ ਕੀਤਾ।

ਅੰਡਰ 14 ਸਾਲ ਲੜਕੇ ਵਿੱਚ ਪਹਿਲਾ ਸਥਾਨ ਸਸਸਸ ਕੋਟਦੂਨਾ, ਦੂਸਰਾ ਸਥਾਨ ਸਿੱਖਿਆ ਵਿਕਾਸ ਵੈਲਫੇਅਰ ਕਾਲੇਕੇ, ਤੀਸਰਾ ਸਥਾਨ ਅਕਾਲ ਅਕੈਡਮੀ ਮਨਾਲ ਹਾਸਲ ਕੀਤਾ।

ਐਥਲੈਟਿਕਸ ਗੇਮ ਵਿੱਚ ਏਜ ਗਰੁੱਪ 70 ਤੋਂ ਉੱਪਰ ਮੈੱਨ ਇਵੈਂਟ ਲੰਬੀ ਛਾਲ ਵਿੱਚ ਛੱਜ਼ੂ ਰਾਮ ਅਤੇ ਪ੍ਰੀਤਮ ਸਿੰਘ ਨੇ ਕ੍ਰਮਵਾਰ ਪਹਿਲੀ, ਦੂਜੀ ਪੁਜੀਸ਼ਨ ਪ੍ਰਾਪਤ ਕੀਤੀ।

ਇਸੇ ਉਮਰ ਵਰਗ ਵਿੱਚ 100 ਮੀ. ਦੌੜ ਵਿੱਚ ਹਰਨੇਕ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ ਛੱਜੂ ਰਾਮ ਨੇ ਦੂਜਾ ਸਥਾਨ ਹਾਸਲ ਕੀਤਾ। 400 ਮੀ. ਵਿੱਚ ਹਰਨੇਕ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ।

61-70 ਉਮਰ ਵਰਗ ਵਿੱਚ 3000 ਮੀ. ਰੇਸ ਵਾਕ ਵਿੱਚ ਸ਼ਾਮ ਲਾਲ ਵਰਮਾ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ, ਸ਼ਿੰਦਰ ਸਿੰਘ ਨੇ ਦੂਜਾ ਤੇ ਅਵਤਾਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਗਰੁੱਪ ਵਿੱਚ 800 ਮੀ. ਵਿੱਚ ਸ਼ਾਮ ਲਾਲ ਵਰਮਾ ਅਤੇ 100 ਮੀ. ਵਿੱਚ ਅਵਤਾਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।

Posted By SonyGoyal

Leave a Reply

Your email address will not be published. Required fields are marked *