ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਚੈਕਿੰਗ
ਮਨਿੰਦਰ ਸਿੰਘ, ਬਰਨਾਲਾ
26 ਜਨਵਰੀ ਦੀ ਸੁਰੁਖਿਆ ਮੱਦੇ ਨਜ਼ਰ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਉਹਨਾਂ ਦੀ ਟੀਮ ਨਾਲ ਮਿਲ ਕੇ ਸਾਰੇ ਸ਼ਹਿਰ ਵਿੱਚ ਜਿੱਥੇ ਟਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਰਹੀ ਹੈ
https://www.facebook.com/BARNALAPOLICEPUNJAB?mibextid=LQQJ4d
ਉੱਥੇ ਹੀ ਸ਼ਹਿਰ ਦੇ ਹਰ ਮੋੜ ਹਰ ਨੁੱਕੜ ਤੇ ਸਖਤ ਪਹਿਰਾ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੇ ਕਾਗਜਾਤ ਚੈੱਕ ਕੀਤੇ ਜਾ ਰਹੇ ਹਨ। ਗੱਲਬਾਤ ਕਰਦੇ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਿੱਲਾਂ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਐਸ ਐਸ ਪੀ ਬਰਨਾਲਾ ਅਤੇ ਡੀਐਸਪੀ ਗੁਰਬਚਨ ਸਿੰਘ ਟਰੈਫਿਕ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਹਨ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਰੋਜਾਨਾ ਸ਼ਹਿਰ ਵਿੱਚ ਚੱਲ ਰਹੀ ਟਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਬਰਨਾਲਾ ਦੇ ਕਚਹਿਰੀ ਚੌਂਕ, ਆਈਟੀਆਈ ਚੌਂਕ, ਫਵਾਰਾ ਚੌਂਕ, ਸਦਰ ਬਾਜ਼ਾਰ, ਸੇਖਾ ਰੋਡ ਤੇ ਨੱਕੇ ਲਗਾ ਕੇ ਘੱਟ ਕਾਗਜਾਂ ਵਾਲੇ ਵਹੀਕਲਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਕਰੀਬ 38 ਵਹੀਕਲਾਂ ਦੇ ਚਲਾਨ ਕੱਟੇ ਗਏ।
ਇਸ ਮੌਕੇ ਏਐਸਆਈ ਗੁਰਚਰਨ ਸਿੰਘ, ਏਐਸ ਆਈ ਬੀਰਬਲ ਸਿੰਘ, ਹੌਲਦਾਰ ਬਲਬੀਰ ਸਿੰਘ, ਹੌਲਦਾਰ ਹਰਬੰਸ ਸਿੰਘ ਅਤੇ ਟਰੈਫਿਕ ਮੁਨਸ਼ੀ ਮਨਦੀਪ ਸਿੰਘ ਆਦਿ ਹਾਜ਼ਰ ਸਨ।