ਮਨਿੰਦਰ ਸਿੰਘ, ਬਰਨਾਲਾ
ਕਹਿੰਦੇ ਨੇ ਕਿ ਵਿਗਾੜਨ ਵਾਲੇ ਨਾਲੋਂ ਸਵਾਰਨ ਵਾਲਾ ਵੱਡਾ ਹੁੰਦਾ ਹੈ।
ਨੇਕੀ ਕਰ ਕੂਏ ਮੇ ਡਾਲ ਵਰਗੀਆਂ ਕਹਾਵਤਾਂ ਕਈ ਵਾਰ ਅੱਖਾਂ ਸਾਹਮਣੇ ਹੂਬਹੂ ਨਜ਼ਰ ਆ ਜਾਂਦੀਆਂ ਹਨ।
ਬਰਨਾਲਾ ਵਿਖੇ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਵੱਲੋਂ ਇਮਾਨਦਾਰੀ ਦੀ ਮਿਸਾਲ ਨੂੰ ਉਸ ਵੇਲੇ ਚਾਰ ਚੰਦ ਲੱਗੇ ਹੋਏ ਨਜ਼ਰ ਆਏ ਜਦੋਂ ਦੋ ਦਿਨ ਪਹਿਲਾਂ ਪੁਲਿਸ ਮੁਲਾਜ਼ਮਾਂ ਵੱਲੋਂ ਸਥਾਨਕ ਕਚਹਿਰੀ ਚੌਂਕ ਵਿਖੇ ਲੰਗਰ ਲਗਾਇਆ ਗਿਆ ਸੀ।
ਲੰਗਰ ਦੌਰਾਨ ਕਈ ਲੋਕਾਂ ਨੇ ਲੰਗਰ ਛਕਿਆ ਪ੍ਰੰਤੂ ਇੱਕ ਟਰੱਕ ਡਰਾਈਵਰ ਵੱਲੋਂ ਲੰਗਰ ਛਕਣ ਤੋਂ ਬਾਅਦ ਉਸ ਦਾ ਮੋਬਾਈਲ ਭੀੜ ਵਿੱਚ ਗੁੰਮ ਹੋ ਗਿਆ।
ਆਪਣਾ ਨੈਤਿਕ ਫਰਜ ਸਮਝਦੇ ਹੋਏ ਅਤੇ ਆਪਣੀ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਵੱਲੋਂ ਮੋਬਾਇਲ ਟਰੇਸ ਕਰਕੇ ਲੱਭ ਕੇ ਉਸ ਡਰਾਈਵਰ ਨੂੰ ਵਾਪਸ ਸੌਂਪਿਆ ਗਿਆ।
ਇਸ ਮੌਕੇ ਟਰੈਕ ਡਰਾਈਵਰ ਨਹੀਂ ਬੜੀ ਖੁਸ਼ੀ ਨਾਲ ਟਰੈਫਿਕ ਇੰਚਾਰਜ ਅਤੇ ਬਰਨਾਲਾ ਪੁਲਿਸ ਦਾ ਧੰਨਵਾਦ ਕੀਤਾ।
Posted By SonyGoyal