ਸੁਨਾਮ ਊਧਮ ਸਿੰਘ ਵਾਲਾ ਰਾਜੂ ਸਿੰਗਲਾ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦੇ ਪਹਿਲੇ ਪੜਾਅ ਅਧੀਨ ਹਲਕਾ ਸੁਨਾਮ ਤੋ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ ਅਰੋੜਾ ਦੀ ਅਗਵਾਹੀ ਵਿਚ 61 ਸ਼ਰਧਾਲੂਆਂ ਦਾ ਪਹਿਲਾ ਜੱਥਾ ਤਖਤ ਸ਼੍ਰੀ ਹਜੂਰ ਸਾਹਿਬ ਲਈ ਸੁਨਾਮ ਤੋਂ ਰਵਾਨਾ ਕੀਤਾ ਗਿਆ।
ਇਸ ਵਿਚ ਹਲਕਾਂ ਸੁਨਾਮ ਦੇ ਵੱਖੋ-ਵੱਖ ਪਿੰਡਾਂ ਅਤੇ ਸ਼ਹਿਰਾ ਦੇ ਸ਼ਰਧਾਲੂ ਦਰਸ਼ਨਾ ਲਈ ਗਏ ਇਸ ਯਾਤਰਾ ਦਾ ਰਹਿਣਾ-ਖਾਣਾ ਆਦਿ ਬਿਲਕੁਲ ਮੁਫਤ ਹੋਵੇਗਾ ।
ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਸ਼ਰਧਾਲੂਆਂ ਨੂੰ ਵਧਾਈ ਸਦੇਂਸ ਦਿੰਦਿਆਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਮੰਤਵ ਸ਼ਰਧਾਲੂਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ।
ਸਰਕਾਰ ਵਲੋਂ ਯਾਤਰਾ ਕਰਵਾਉਣ ਲਈ ਦੋ ਤਰ੍ਹਾਂ ਦੇ ਸਾਧਨ ਰੱਖੇ ਗਏ ਹਨ।
ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰੇਲਾਂ ਅਤੇ ਬੱਸਾਂ ਰਵਾਨਾ ਹੋਣਗੀਆਂ।
ਰਵਾਨਾ ਹੋਈ ਇਸ ਯਾਤਰਾ ਦੌਰਾਨ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨਗੀਆਂ।
ਇਸ ਮੋਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੋਂਸਲ, ਮੁਕੇਸ ਜੂਨੇਜਾ ਚੇਅਰਮੈਨ, ਸਾਹਿਬ ਸਿੰਘ, ਸੰਦੀਪ ਜਿੰਦਲ ਬਲਾਕ ਪ੍ਰਧਾਨ, ਹਰਮੀਤ ਵਿਰਕ, ਰਵੀ ਗੋਇਲ, ਸਿਕੰਦਰ ਸਿੰਘ, ਸੰਜੀਵ ਕੁਮਾਰ, ਨਰਿੰਦਰ ਠੇਕੇਦਾਰ, ਤਾਰੀ ਮੋਰਾਵਾਲੀ, ਕੁਲਵੀਰ ਭੰਗੂ, ਧਰਮਪਾਲ ਆਦੀ ਹਾਜ਼ਿਰ ਸਨ ।
Posted By SonyGoyal