ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਪਿਛਲੇ ਸਾਲ ਤੋਂ ਕਰ ਰਿਹਾ ਹੈ ਹੋਣਹਾਰ ਬੱਚੀ ਦੀ ਮੱਦਦ ।
ਬੁਢਲਾਡਾ 17 ਫਰਵਰੀ, ਜਗਤਾਰ ਸਿੰਘ ਹਾਕਮ ਵਾਲਾ,
ਇੱਕ ਬਹੁਤ ਗ਼ਰੀਬ ਪਰਿਵਾਰ ਦੀ ਸਰਕਾਰੀ ਸੈਕੰਡਰੀ ਕੰਨਿਆ ਸਕੂਲ ਬੁਢਲਾਡਾ ਵਿੱਚ ਪੜ੍ਹਦੀ ਬੱਚੀ ਹਰਪ੍ਰੀਤ ਕੌਰ ਨੇ , ਜਿਸਨੇ ਸੰਗਰੂਰ ਵਿੱਚ ਪਿਛਲੇ ਸਾਲ ਹੋਈਆਂ ਪੰਜਾਬ ਸਕੂਲ ਅਥਲੈਟਿਕਸ ਗੇਮਾਂ ਵਿੱਚ 1500 ਮੀਟਰ ਦੌੜ ਵਿੱਚ ਪਹਿਲਾ ਅਤੇ 3000 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਬੁਢਲਾਡਾ ਦਾ ਨਾਮ ਰੌਸ਼ਨ ਕੀਤਾ।
ਇਹ ਬੱਚੀ ਪਿਛਲੇ ਮਹੀਨੇ ਮਹਾਰਾਸ਼ਟਰ ਵਿੱਚ ਹੋਈਆਂ ਨੈਸ਼ਨਲ ਅਥਲੈਟਿਕਸ ਗੇਮਾਂ ਵਿੱਚ ਵੀ ਭਾਗ ਲੈ ਚੁੱਕੀ ਹੈ ਜੋ ਮਮੂਲੀ ਫ਼ਰਕ ਨਾਲ ਮੈਡਲ ਤੋਂ ਖੁੰਝ ਗਈ।
ਜੇ ਇਸੇ ਤਰ੍ਹਾਂ ਮਿਹਨਤ ਕਰਦੀ ਰਹੀ ਤਾਂ ਜ਼ਰੂਰ ਅਸਮਾਨ ਨੂੰ ਛੂਹੇਗੀ। ਇਸ ਨੂੰ ਸਹਾਰੇ ਦੀ ਲੋੜ ਸੀ ਜੋ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਸਾਲ ਤੋਂ ਦਿੱਤਾ ਜਾ ਰਿਹਾ ਹੈ।
ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਅਭਿਆਸ ਕਰਦੀ ਬੱਚੀ ਦੀ ਕਾਬਲੀਅਤ ਨੂੰ ਸੰਸਥਾ ਮੈਂਬਰ ਸ੍ਰ ਚਰਨਜੀਤ ਸਿੰਘ ਜੀ ਝਲਬੂਟੀ ਜੀ ਨੇ ਪਛਾਣਿਆ ਅਤੇ ਸੰਸਥਾ ਦੇ ਨੋਟਿਸ ਵਿੱਚ ਲਿਆਂਦਾ।ਇਹ ਡੀ ਏ ਵੀ ਪਬਲਿਕ ਸਕੂਲ ਤੋਂ ਅੱਗੇ ਗਰੀਬ ਬਸਤੀ ਵਿੱਚ ਰਹਿੰਦੀ ਹੈ।
ਪਿਤਾ ਰਾਜ ਕੁਮਾਰ ਕਿਰਾਏ ਦੀ ਦੁਕਾਨ ਵਿੱਚ ਸਾਈਕਲ ਅਤੇ ਮੋਪਡ ਦੇ ਟਾਇਰ ਪੈਂਚਰ ਦਾ ਕੰਮ ਕਰਦਾ ਹੈ।
ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਵਲੋਂ ਇਸ ਨੂੰ ਕੋਚ ਦੇ ਅਨੁਸਾਰ ਪੂਰੀ ਡਾਇਟ, ਰਾਸ਼ਨ ਅਤੇ ਮਦਦ ਦਿੱਤੀ ਜਾ ਰਹੀ ਹੈ।
ਫੋਟੋ ਵਿੱਚੋਂ ਵੀ ਬੱਚੀ ਦੇ ਘਰ ਦੀ ਗ਼ਰੀਬੀ ਦਾ ਪਤਾ ਲੱਗਦਾ ਹੈ।
ਕੰਨਿਆ ਸਕੂਲ ਅਤੇ 26 ਜਨਵਰੀ ਨੂੰ ਐਸ ਡੀ ਐਮ ਸਾਹਿਬ ਵਲੋਂ ਵੀ ਇਸ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਸਾਡੀ ਸੰਸਥਾ ਹਮੇਸ਼ਾਂ ਖੇਡਾਂ ਅਤੇ ਪੜ੍ਹਾਈ ਵਿਚੋਂ ਵਿਸ਼ੇਸ਼ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਦੀ ਰਹਿੰਦੀ ਹੈ।
ਵਿਆਹਾਂ ਤੋਂ ਬਾਅਦ ਇਸ ਬੱਚੀ ਦੇ ਮਕਾਨ ਦੀ ਵੀ ਮੁਰੰਮਤ ਕਰਾਈ ਜਾਵੇਗੀ।
ਇਸ ਨੂੰ ਕਹਿੰਦੇ ਹਨ ਗੋਦੜੀ ਦੇ ਲਾਲ ਜੁਲੀਆਂ ਤੇ ਕੁਲੀਆਂ ਵਿਚ ਵੀ ਜਗਦੇ ਹਨ।
Posted By SonyGoyal