ਬਰਨਾਲਾ, 23, ਅਪ੍ਰੈਲ (ਬੇਅੰਤ ਸਿੰਘ ਬਖਤਗੜ)
ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਜਾਇਜ ਕੇਸਾਂ ਵਿੱਚ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਅਤੇ ਚੋਣਾਂ ਨਾਲ ਸੰਬੰਧਤ ਮੰਗਾਂ ਦੇ ਹੱਲ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਵਫਦ ਨੇ ਜਿਲ੍ਹਾ ਪ੍ਰਧਾਨ ਹਰਿੰਦਰ ਮੱਲੀਆਂ ਤੇ ਜਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ ਤੇਜੀ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੂੰ ਮੁੱਖ ਚੋਣ ਕਮਿਸਨਰ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮਹਿਲਾ ਅਧਿਆਪਕਾਂ/ ਮੁਲਾਜਮਾਂ ਦੀਆਂ ਚੋਣ ਡਿਊਟੀਆਂ ਉਹਨਾਂ ਦੀ ਸੁਵਿਧਾ ਨੂੰ ਮੁੱਖ ਰੱਖ ਕੇ ਨੇੜਲੇ ਬੂਥਾਂ ਤੇ ਲਗਾਈਆਂ ਜਾਣ।
ਵਿਧਵਾ/ਤਲਾਕਸੁਦਾ ਇਸਤਰੀ ਅਧਿਆਪਕਾਵਾਂ, 2 ਸਾਲ ਛੋਟੇ ਬੱਚੇ ਵਾਲੀਆਂ ਅਧਿਆਪਕਾਵਾਂ, ਗਰਭਵਤੀ ਅਧਿਆਪਕਾਵਾਂ, ਹੈਂਡੀਕੈਪਟ/ ਕਰੋਨੀਕਲ ਬਿਮਾਰੀ ਤੋਂ ਪੀੜਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਕਪਲ ਕੇਸ ਵਿੱਚ ਪਤਨੀ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਵੋਟਾਂ ਦੇ ਸਾਰੇ ਪ੍ਰਬੰਧ ਸੁਚਾਰੂ ਅਤੇ ਸਰਲ ਢੰਗ ਨਾਲ ਕੀਤੇ ਜਾਣ ਤਾਂ ਜੋ ਮੁਲਾਜਮ ਖੱਜਲ ਖੁਆਰੀ ਤੋਂ ਬਚ ਸਕਣ।
ਲੋਕ ਸਭਾ ਚੋਣਾਂ ਵਿੱਚ ਡਿਊਟੀ ਕਰ ਰਹੇ ਰਿਜ਼ਰਵ ਸਟਾਫ਼ ਨੂੰ ਵੀ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ।
ਐਕਸ ਇੰਡੀਆ ਲੀਵ ਮਨਜ਼ੂਰ ਅਤੇ ਵਿਦੇਸ਼ ਜਾਣ ਦੀਆਂ ਟਿਕਟਾਂ ਬੁੱਕ ਕਰਾ ਚੁੱਕੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ।
ਜਿਹੜੇ ਅਧਿਆਪਕ ਪਹਿਲਾਂ ਹੀ ਚੋਣ ਡਿਊਟੀਆਂ ਵਿੱਚ ਲੱਗੇ ਹੋਏ ਹਨ ਜਿਵੇਂ- ਬੀ.ਐੱਲ.ਓ., ਸਰਵਿਲੈਂਸ ਟੀਮ ਜਾਂ ਸਵੀਪ ਆਦਿ ਵਿੱਚ, ਉਹਨਾਂ ਦੀ ਦੂਹਰੀ ਚੋਣ ਡਿਊਟੀ ਨਾ ਲਾਈ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਅਧਿਆਪਕਾਂ ਦੀ ਖੱਜਲ-ਖੁਆਰੀ ਹੁੰਦੀ ਹੈ।
ਲੋਕ ਸਭਾ ਚੋਣਾਂ ਤੋਂ 2 ਮਹੀਨੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਚੋਣ ਡਿਊਟੀਆਂ ਤੇ ਲਗਾ ਦਿੱਤਾ ਗਿਆ ਹੈ।
ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਇਹਨਾਂ ਮੰਗਾਂ ਤੋਂ ਇਲਾਵਾ ਤਪਾ ਡਵੀਜਨ ਅਧੀਨ ਭਦੌੜ ਵਿਧਾਨ ਸਭਾ ਹਲਕੇ ਵਿੱਚ ਪਿਛਲੇ ਸਮੇਂ ਦੀਆਂ ਚੋਣਾਂ ਵਿੱਚ ਕੀਤੇ ਜਾਂਦੇ ਅਕਸਰ ਹੀ ਮਾੜੇ ਪ੍ਰਬੰਧਾਂ ਦੇ ਮੁੱਦੇ ਨੂੰ ਵੀ ਜੋਰਦਾਰ ਢੰਗ ਨਾਲ ਉਠਾਇਆ ਗਿਆ ਤੇ ਮੰਗ ਕੀਤੀ ਕਿ ਬਰਨਾਲਾ ਜਿਲੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਸਟਾਫ ਨੂੰ ਚੋਣ ਸਮੱਗਰੀ ਵੰਡਣ ਅਤੇ ਜਮਾਂ ਕਰਵਾਉਣ ਸਮੇਂ ਉੱਚਿਤ ਪ੍ਰਬੰਧ ਕੀਤੇ ਜਾਣ ਤਾਂ ਜੋ ਮੁਲਾਜਮ ਨੂੰ ਬੇਲੋੜੀ ਪ੍ਰੇਸਾਨੀ ਨਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਭੋਤਨਾ, ਅਮਰੀਕ ਸਿੰਘ ਭੱਦਲਵੱਡ ਰਮਨਦੀਪ ਸਿੰਘ , ਜਗਤਾਰ ਸਿੰਘ ਪੱਤੀ , ਵਿਕਾਸ ਕੁਮਾਰ ਭੱਦਲਵੱਡ , ਸੁਖਪਾਲ ਸਿੰਘ ਸੇਖਾ , ਜਗਦੀਪ ਸਿੰਘ ਭੱਦਲਵੱਡ, ਮਲਕੀਤ ਸਿੰਘ ਪੱਤੀ, ਸੋਨਦੀਪ ਸਿੰਘ ਟੱਲੇਵਾਲ, ਹੈਡ ਮਾਸਟਰ ਰਾਕੇਸ਼ ਕੁਮਾਰ, ਜਗਜੀਤ ਸਿੰਘ ਗੁਰਮ, ਹਰਜਿੰਦਰ ਸਿੰਘ ਭੱਟੀ, ਸੁਖਮਿੰਦਰ ਸਿੰਘ ਦਿਉਲ , ਅਸੋਕ ਕੁਮਾਰ ਜੋਧਪੁਰ, ਹੇਮੰਤ ਕੌੜਾ , ਪਾਵੇਲ ਕੁਮਾਰ ਆਦਿ ਹਾਜਰ ਸਨ।
Posted By SonyGoyal