ਮਨਿੰਦਰ ਸਿੰਘ, ਬਰਨਾਲਾ 02 ਮਾਰਚ

ਸਥਾਨਕ ਹੰਡਿਆਇਆ ਰੋਡ ਇੱਕ ਕਰਿਆਨੇ ਦੀ ਦੁਕਾਨ ਜੋ ਕਿ ਤਕਰੀਬਨ ਕਈ ਦਿਨਾਂ ਤੋਂ ਬੰਦ ਪਈ ਹੈ। ਘਰ ਚ ਕਿਰਾਏ ਤੇ ਰਹਿ ਰਹੇ ਸੁਖਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 3 ਵਜੇ ਦੇ ਕਰੀਬ ਅਣਪਛਾਪਿਆ ਵੱਲੋਂ ਚੁਬਾਰੇ ਦੇ ਦਰਵਾਜ਼ੇ ਦੇ ਨਾਲ ਇੱਕ ਪਾੜ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਜਦੋਂ ਉਹਨਾਂ ਨੂੰ ਕੋਠੇ ਤੋਂ ਕੁਝ ਖੜਕਾਂ ਸੁਣਿਆ ਤਾਂ ਉਹਨਾਂ ਨੇ ਜ਼ੋਰ ਨਾਲ ਪੁੱਛਿਆ ਕਿ ਕੌਣ ਹੈ ਜਿਵੇਂ ਹੀ ਉਹਨਾਂ ਨੇ ਆਵਾਜ਼ ਮਾਰੀ ਤਾਂ ਕਿਸੇ ਦੇ ਭੱਜਣ ਦੀ ਆਵਾਜ਼ ਆਈ ਜਿਸ ਤੋਂ ਇਹ ਪਤਾ ਚਲਦਾ ਹੈ ਕਿ ਕੋਈ ਚੋਰੀ ਕਰਨ ਆਇਆ ਸੀ। ਸੁਖਪਾਲ ਨੇ ਕਿਹਾ ਕਿ ਜਦੋਂ ਉਹਨਾਂ ਨੇ ਸਵੇਰੇ ਛੱਤ ਤੇ ਜਾ ਕੇ ਦੇਖਿਆ ਤਾਂ ਮਮਟੀ ਵਾਲੇ ਦਰਵਾਜੇ ਦੇ ਨਾਲ ਹੀ ਕੰਧ ਚ ਇੱਕ ਵੱਡਾ ਪਾੜ ਪਿਆ ਹੋਇਆ ਸੀ ਪ੍ਰੰਤੂ ਉਹਨਾਂ ਦੇ ਜਾਗਣ ਕਰਕੇ ਕਿਸੇ ਪ੍ਰਕਾਰ ਦਾ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਚੋਰਾਂ ਨੂੰ ਭਾਜੜਾ ਪੈ ਗਈਆਂ।

ਪਹਿਲਾਂ ਵੀ ਦੋ ਵਾਰ ਹੋ ਚੁੱਕੀ ਹੈ ਚੋਰੀ

ਵਧੇਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਚੋਂ ਵੀਨਾ ਰਾਣੀ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸ ਘਰ “ਚ ਇੱਕ ਚੋਰੀ ਹੋਈ ਸੀ। ਉਸ ਚੋਰੀ ਤੋਂ ਬਾਅਦ ਚੁਬਾਰੇ ਦੀਆਂ ਕੰਧਾਂ ਉੱਚੀਆਂ ਕਰਵਾ ਕੇ ਉਹਨਾਂ ਤੇ ਕੰਚ ਅਤੇ ਕੰਢੇ ਵਾਲੀ ਤਾਰ ਲਗਵਾ ਦਿੱਤੀ ਗਈ ਸੀ। ਪ੍ਰੰਤੂ ਕੱਚ ਵਾਲੀ ਕੰਧ ਤੋਂ ਸੀਮਂਟ ਤੇ ਕੱਚ ਹਟਾ ਕੇ ਚੋਰਾਂ ਵੱਲੋਂ ਦਸਤਕ ਦਿੱਤੀ ਗਈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਘਟਨਾ ਦੀ ਜਾਣਕਾਰੀ ਦਿੰਦੇ ਸਮੇਂ ਵੀਨਾ ਰਾਣੀ, ਕਰਮਜੀਤ ਕੌਰ, ਸਰਬਜੀਤ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *