ਬਰਨਾਲਾ, 09 ਮਈ (ਹਰੀਸ਼ ਗੋਇਲ)
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚਾਈਨਾ ਡੋਰ/ਮਾਝੇ ਸਮੇਤ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਦੀ ਵਿੱਕਰੀ ਅਤੇ ਵਰਤੋਂ ‘ਤੇ ਪਾਬੰਦੀ ਲਾਗੂ ਕਰਨ ਲਈ ਚਾਈਨਾ ਡੋਰ ਦੇ ਵਿਕ੍ਰੇਤਾਵਾਂ ਦੀ ਚੈਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਜਿਲ੍ਹੇ ਵਿੱਚ ਪਤੰਗ ਉਡਾਉਣ ਵਾਲੀ ਸਮਗਰੀ ਦੀ ਸਪਲਾਈ ਵਿਚ ਲੱਗੇ ਉੱਘੇ ਥੋਕ ਵਿਕਰੇਤਾ/ਡੀਲਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਬੋਰਡ ਦੇ ਮੁੱਖ ਵਾਤਾਵਰਨ ਇੰਜੀਨੀਅਰ (ਬਠਿੰਡਾ) ਵੱਲੋਂ ਮੁੱਖ ਦਫਤਰ ਪਟਿਆਲਾ ਵਿਖੇ ਮਿਤੀ 09.05.2024 ਨੂੰ ਮੀਟਿੰਗ ਬੁਲਾ ਕੇ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਹੈ ਅਤੇ ਇਸ ਦੀ ਵਿੱਕਰੀ ਨਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।
ਸ੍ਰੀ ਸੰਦੀਪ ਬਹਿਲ, ਮੁੱਖ ਵਾਤਾਵਰਨ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਬਠਿੰਡਾ) ਜੀ ਨੇ ਦੱਸਿਆ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਵਿਕ੍ਰੇਤਾਵਾਂ/ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਸਟੋਰੇਜ, ਅਤੇ ਵਿੱਕਰੀ ਨੂੰ ਬੰਦ ਕਰਨ ਵਿੱਚ ਸਹਿਯੋਗ ਦੇਣ। ਇਸ ਮੌਕੇ ਸ੍ਰੀ ਲਵਨੀਤ ਦੂਬੇ, ਸੀਨੀਅਰ ਵਾਤਾਵਰਨ ਇੰਜੀਨੀਅਰ ਅਤੇ ਸ੍ਰੀ ਅਮਿਤ ਕੁਮਾਰ, ਵਾਤਾਵਰਨ ਇੰਜੀਨੀਅਰ, ਜ਼ੋਨਲ ਦਫ਼ਤਰ-1, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ ਹਾਜਰ ਸਨ।
Posted By SonyGoyal