ਸੰਤ ਸ਼ਿਰੋਮਣੀ ਇੱਛਾਪੁਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਵਲੋਂ ਚਾਰ ਧਾਮ ਧਾਰਮਿਕ ਯਾਤਰਾ ਲਈ ਸ਼ਰਧਾਲੂਆਂ ਦਾ ਇੱਕ ਜਥਾ ਸ਼੍ਰੀ ਬਾਲਾਜੀ ਖਾਟੂ ਸ਼ਾਮ ਮੰਦਿਰ ਸੁਨਾਮ ਤੋਂ ਸ਼੍ਰੀ ਵਰਿੰਦਾਵਨ ਧਾਮ, ਸ਼੍ਰੀ ਮਹਿੰਦੀਪੁਰ ਧਾਮ, ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਧਾਮ ਲਈ ਰਵਾਨਾ ਹੋਇਆ।
ਸ਼੍ਰੀ ਬਾਲਾਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਅਤੇ ਕੇਸ਼ਵ ਗੁਪਤਾ ਨੇ ਦੱਸਿਆ ਕਿ ਇਸ ਯਾਤਰਾ ਨੂੰ ਰਵਾਨਾ ਕਰਨ ਲਈ ਅੱਜ ਵਿਸ਼ੇਸ਼ ਤੌਰ ‘ਤੇ ਪਹੂੰਚੇ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਨੇ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਨੇ ਸ਼੍ਰੀ ਬਾਲਾਜੀ ਧਾਮ ਵਿਖੇ ਸ਼੍ਰੀ ਬਾਲਾਜੀ ਮਹਾਰਾਜ ਦਾ ਆਸ਼ੀਰਵਾਦ ਲਿਆ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਕੀਤਾ।
ਉਪਰੰਤ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀ ਵਾਲਾ ਬਣ ਗਿਆ।ਜੁਨੇਜਾ ਦੁਆਰਾ ਸ਼੍ਰੀ ਬਾਲਾ ਜੀ ਮਹਾਰਾਜ ਨੂੰ ਲੱਡੂ ਦਾ ਭੋਗ ਲਗਵਾਇਆ ਗਿਆ।
ਇਸ ਮੌਕੇ ਜੁਨੇਜਾ ਜੀ ਨੇ ਕਿਹਾ ਕਿ ਸ਼੍ਰੀ ਬਾਲਾਜੀ ਟਰੱਸਟ ਵੱਲੋਂ ਕਰਵਾਈ ਜਾ ਰਹੀ ਚਾਰ ਧਾਮ ਯਾਤਰਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਮੈਂ ਖੁਸ਼ ਕਿਸਮਤ ਹਾਂ ਕਿ ਮੈਨੂੰ ਇਸ ਯਾਤਰਾ ਨੂੰ ਰਵਾਨਾ ਕਰਨ ਦਾ ਸੁਨਹਿਰੀ ਮੌਕਾ ਮਿਲਿਆ।
ਮੈਂ ਸ਼੍ਰੀ ਬਾਲਾਜੀ ਟਰੱਸਟ ਦੀਆਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਹਰ ਸੰਭਵ ਮਦਦ ਲਈ ਹਮੇਸ਼ਾ ਤਿਆਰ ਰਹਾਂਗਾ।
ਜਨਾਲੀਆ ਨੇ ਕਿਹਾ ਕਿ ਜੋ ਸ਼ਰਧਾਲੂ ਆਰਥਿੱਕ ਤੰਗੀ ਦੇ ਕਾਰਨ ਯਾਤਰਾ ਨਹੀ ਕਰ ਸਕਦੇ।
ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਸਮੇਂ ਸਮੇਂ ਤੇ ਉਹਨਾਂ ਸ਼ਰਦਾਲੂ ਨੂੰ ਮੁਫਤ ਯਾਤਰਾ ਕਰਵਾਈ ਜਾਂਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਟਰੱਸਟ ਵਲੋਂ ਸ਼੍ਰੀ ਮੇਹਦੀਪੁਰ ਧਾਮ ਵਿਖੇ ਸ਼੍ਰੀ ਬਾਲਾਜੀ ਮਹਾਰਾਜ ਦਾ ਸੰਕੀਰਤਨ ਵੀ ਕੀਤਾ ਜਾਵੇਗਾ।
ਇਸ ਮੌਕੇ,ਵਿਜੇ ਕੁਮਾਰ,ਹਰਸ਼ ਸਰਮਾ,ਅਨਿਲ ਗੋਇਲ ਲੀਲਾ, ਨਰਾਇਣ ਸ਼ਰਮਾ,ਤਰਸੇਮ ਰਾਹੀ, ਬਲਵਾਨ ਸ਼ਰਮਾ,ਮੁਨੀਸ਼ ਅਰੋੜਾ,
ਪਰਮਾਨੰਦ,ਸੁਰਿੰਦਰ ਗਰਗ, ਰਵੀ ਗਰਗ, ਸੁਭਾਸ਼ ਖੱਟਕ, ਮਨੀ ਗੁਪਤਾ, , ਲੱਕੀ, ਹਰੀਸ਼ ਗੋਇਲ, ਗੌਤਮ,ਮਾਧਵ ਜਨਾਲੀਆ, ਗੌਤਮ ਆਹੂਜਾ,ਭਵਨੀਤ ਆਦਿ ਹਾਜ਼ਰ ਸਨ |
Posted By SonyGoyal