ਸ਼੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਨੇ ਚਮਕੌਰ ਸਾਹਿਬ ਤੇ ਸਰਹਿੰਦ ਵਿਖੇ ਜਿਸ ਦ੍ਰਿੜਤਾ ਤੇ ਬੇਖੌਫਤਾ ਨਾਲ ਮੁਗਲ ਹਕੂਮਤ ਦੇ ਜ਼ੁਲਮਾਂ ਦਾ ਸਾਹਮਣਾ ਕਰਦੇ ਹੋਏ ਸ਼ਹਾਦਤ ਦੇ ਜਾਮ ਪੀਤੇ, ਉਨ੍ਹਾਂ ਇਤਹਾਸਕ ਦਿਹਾੜਿਆਂ ਨੂੰ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਵੱਖ-ਵੱਖ ਪ੍ਰੋਗਰਾਮਾਂ ਦੇ ਰੂਪ ਵਿੱਚ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜੂਰ ਨਾਂਦੇੜ ਵਲੋਂ ਯਾਦ ਕੀਤਾ ਗਿਆ।
ਮਿਤੀ 25 ਦਸੰਬਰ ਨੂੰ ਖਾਲਸਾ ਹਾਈ ਸਕੂਲ ਬਾਫਨਾ ਰੋਡ ਤੋਂ ਇੱਕ ਸਦਭਾਵਨਾ ਰੈਲੀ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਨਾਂਦੇੜ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਇਸ ਰੈਲੀ ਵਿੱਚ ਖਾਲਸਾ ਪ੍ਰਾਇਮਰੀ ਸਕੂਲ ਹਿੰਦੀ ਅਤੇ ਮਰਾਠੀ ਮੀਡੀਅਮ, ਖਾਲਸਾ ਹਾਈ ਸਕੂਲ, ਸੱਚਖੰਡ ਪਬਲਿਕ ਸਕੂਲ, ਸ੍ਰੀ ਹਜ਼ੂਰ ਸਾਹਿਬ ਆਈ. ਟੀ. ਆਈ., ਸ੍ਰੀ ਦਸਮੇਸ਼ ਜੋਤ ਪਬਲਿਕ ਸਕੂਲ, ਕਲਗੀਧਰ ਪਬਲਿਕ ਸਕੂਲ ਤੋਂ ਇਲਾਵਾ ਹੋਰ ਕਈ ਹੋਰ ਸਕੂਲਾਂ ਦੇ ਵਿਦਿਆਰਥੀਆਂ ਤੇ ਸਟਾਫ ਨੇ ਭਾਗ ਲਿਆ।
ਸਕੂਲ ਦੇ ਵਿਦਿਆਰਥੀ ਲੰਮੀਆਂ ਲੰਮੀਆਂ ਕਤਾਰਾਂ ਵਿੱਚ ਦੂਰ ਤੱਕ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਗੁਰਬਾਣੀ ਦੀਆਂ ਵੱਖ- ਵੱਖ ਤਖਤੀਆਂ ਤੇ ਬੈਨਰ ਫੜੇ ਹੋਏ ਸਨ।
ਇਸ ਰੈਲੀ ਵਿੱਚ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ, ਸ੍ਰ: ਜਸਵੰਤ ਸਿੰਘ ਬੋਬੀ ਦਿੱਲੀ, ਸ੍ਰ: ਠਾਨ ਸਿੰਘ ਬੁੰਗਈ ਸੁਪਰਡੈਂਟ ਸ੍ਰ: ਨਾਰਾਇਣ ਸਿੰਘ ਓ.ਐਸ.ਡੀ.. ਸਰਵ ਸਹਾਇਕ ਸੁਪਰਡੈਂਟਸ ਹਰਜੀਤ ਸਿੰਘ ਕੜ੍ਹੇਵਾਲੇ, ਸ੍ਰ: ਰਵਿੰਦਰ ਸਿੰਘ ਕਪੂਰ, ਸ੍ਰ: ਠਾਕਰ ਸਿੰਘ ਬੁੱਗਈ, ਸ੍ਰ: ਜੈਮਲ ਸਿੰਘ ਢਿੱਲੋਂ, ਸ੍ਰ: ਬਲਵਿੰਦਰ ਸਿੰਘ ਫੌਜੀ, ਪ੍ਰਿੰਸੀਪਲ ਗੁਰਬਚਨ ਸਿੰਘ, ਹੈਡਮਾਸਟਰ ਚਾਂਦ ਸਿੰਘ, ਪ੍ਰਿੰਸੀਪਲ ਅਨਿੱਲ ਕੌਰ ਖਾਲਸਾ, ਸ੍ਰ: ਮਾਨ ਸਿੰਘ ਅਤੇ ਹੋਰ ਕਈ ਉਘੀਆਂ ਹਸਤੀਆਂ ਸ਼ਾਮਿਲ ਹੋਈਆਂ।
ਇਸ ਰੈਲੀ ਦੇ ਅੰਤ ਵਿੱਚ ਤਖ਼ਤ ਸਾਹਿਬ ਦੇ ਸਾਹਮਣੇ ਗੁਰਦੁਆਰਾ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਇਸ ਸਦਭਾਵਨਾ ਰੈਲੀ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ ਅਤੇ ਸਟਾਫ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਨਾਲ ਹੀ ਉਨਾਂ ਨੇ ਬੱਚਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਆਇਦ ਦੋਹਰਾਇਆ।
Posted By SonyGoyal