ਸ਼੍ਰੀ ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ
ਬੀ. ਸੀ ਏਕਤਾ ਮੰਚ ਪੰਜਾਬ ਵੱਲੋਂ ਪਿਛਲੇ ਦਿਨੀ ਸਮਾਜਵਾਦੀ ਪਾਰਟੀ ਦੇ ਅਖਲੇਖ ਸੁਪਰੀਮੋ, ਸਾਬਕਾ ਮੁੱਖ ਮੰਤਰੀ ਯੂ.ਪੀ ਅਤੇ ਮੌਜੂਦਾ ਵਿਧਾਨ ਸਭਾ ਯੂ.ਪੀ.ਵਿਰੋਧੀ ਧਿਰ ਦੇ ਨੇਤਾ ਸ੍ਰੀ ਅਖਲੇਸ਼ ਯਾਦਵ ਜੀ ਨਾਲ ਦਿੱਲੀ ਵਿਖੇ ਇਕ ਵਿਸ਼ੇਸ਼ ਮਿਲਣੀ ਦੋਰਾਨ ਪੰਜਾਬ ਵਿੱਚ ਓ.ਬੀ.ਸੀ ਵਰਗ ਦੇ ਭੱਖਦੇ ਮੱਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਸ੍ਰੀ ਅਖਲੇਸ਼ ਯਾਦਵ ਨੇ ਓ.ਬੀ.ਸੀ ਵਰਗ ਦੇ ਮੁੱਦਿਆਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਅਤੇ ਸੰਕੇਤ ਦਿੱਤਾ ਕਿ ਆਉਣ ਵਾਲੀਆਂ ਚੋਣਾਂ 2024 ਅਤੇ 2027 ਵਿੱਚ ਸਮਾਜਾਦੀ ਪਾਰਟੀ ਆਪਣੇ ਬਲ ਬੁੱਤੇ ਤੇ ਪੰਜਾਬ ਵਿੱਚ ਹਿੱਸਾ ਲਵੇਗੀ, ਜਿਸਦੀ ਤਿਆਰੀ ਹੋ ਰਹੀ ਹੈ।
ਉਨ੍ਹ ਕਿਹਾ ਕਿ ਉਹ ਜਲਦੀ ਹੀ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਹਨ ਅਤੇ ਓ.ਬੀ.ਸੀ ਵਰਗ ਦੀ ਹਰ ਮੰਗ ਨੂੰ ਪਹਿਲ ਦੇ ਅਧਾਰ ਤੇ ਵਿਚਾਰਣਗੇ ਤਾਂ ਜੋ ਪੰਜਾਬ ਦੇ ਓ.ਬੀ.ਸੀ ਵਰਗ ਨੂੰ ਵੀ ਬਰਾਬਰ ਦੇ ਹਿੱਸੇਦਾਰੀ ਮਿਲੇ ਤੇ ਇਸ ਵਰਗ ਦਾ ਵੀ ਸਮਾਜਿਕ ਪਰਿਵਰਤਨ ਹੋ ਸਕੇ।
ਇਸ ਸਮੇਂ ਸੱਗੂ ਨਾਲ ਡਾ. ਗੁਰਮੇਜ ਸਿੰਘ ਮਠਾੜੂ ਬੁਲਾਰਾ ਸਮਾਜਵਾਦੀ ਪਾਰਟੀ, ਕੁਲਦੀਪ ਸਿੰਘ ਭੁੱਲਰ ਇੰਚਾਰਜ ਪੰਜਾਬ ਚੰਡੀਗੜ੍ਹ, ਸਮਾਜਵਾਦੀ ਪਾਰਟੀ ਅਤੇ ਹੋਰ ਮੈਂਬਰ ਹਾਜ਼ਰ ਸਨ।