ਯੂਨੀਵਿਜ਼ਨ ਨਿਊਜ਼ ਇੰਡੀਆ
ਹੰਬੜਾਂ ਪੁਲਿਸ ਚੌਕੀ ਹੰਬੜਾਂ ਵੱਲੋਂ ਜਨਤਕ ਥਾਵਾਂ ਤੋਂ ਟੂ ਵਹੀਲਰ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ 10 ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕੀਤਾ।
ਪੁਲਿਸ ਕਮਿਸ਼ਨਰ ਲੁੁਧਿਆਣਾ ਮਨਦੀਪ ਸਿੰਘ ਸਿੱਧੂ ਵੱਲੋਂ ਜਾਰੀ ਪ੍ਰਰੈੱਸ ਨੋਟ ਅਨੁਸਾਰ ਜੇਸੀਪੀਸੀ ਲੁਧਿਆਣਾ ਦੇ ਸੋਮਿਆਂ ਮਿਸ਼ਰਾ ਤੇ ਵਧੀਕ ਡਿਪਟੀ ਕਮਿਸ਼ਨਰ ਜੋਨ 3 ਸ਼ੁਭਮ ਅਗਰਵਾਲ ਦੀ ਜੇਰੇ ਨਿਗਰਾਨੀ ਹੇਠ ਹੰਬੜਾਂ ਦੇ
ਮੁਖੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ‘ਤੇ ਜੋਬਨਪ੍ਰਰੀਤ ਸਿੰਘ ਉਰਫ ਜੋਬਨ ਵਾਸੀ ਪਿੰਡ ਬੀਰਮੀ, ਸ਼ਰਨਜੀਤ ਸਿੰਘ ਉਰਫ ਸ਼ਰਨੀ ਵਾਸੀ ਪਿੰਡ ਫਾਗਲਾ, ਕਰਨਜੀਤ ਸਿੰਘ ਉਰਫ ਕਰਨ ਵਾਸੀ ਪਿੰਡ ਫਾਗਲਾ, ਯੁੁਵਰਾਜ ਸਿੰਘ ਉਰਫ ਯੁੁਵੀ ਵਾਸੀ ਪਿੰਡ ਹੰਬੜਾਂ ਕਾਲੋਨੀਆਂ ਨੂੰ ਗਿ੍ਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਉਕਤ ਚਾਰੇ ਜਨਤਕ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ ਜਿਨ੍ਹਾਂ ਦੀ ਗਿ੍ਫ਼ਤਾਰੀ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 10 ਮੋਟਰਸਾਈਕਲ ਵੀ ਬਰਾਮਦ ਹੋਏ। ਗਿ੍ਫ਼ਤਾਰ ਕੀਤੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
Posted By SonyGoyal