ਪਟਿਆਲਾ 20 ਫਰਵਰੀ , ਮਨਿੰਦਰ ਸਿੰਘ

ਸੱਚ ਦੀ ਹੋਈ ਜਿੱਤ ਨਾਲ ਨਵੇਂ ਯੁੱਗ ਦੀ ਹੋਈ ਸ਼ੁਰੂਆਤ- ਚੇਅਰਮੈਨ ਰਣਜੋਧ ਸਿੰਘ ਹਡਾਣਾ

ਸਾਮ,ਦਾਮ,ਦੰਡ,ਭੇਦ ਦੇ ਫਾਰਮੂਲੇ ਵਿੱਚ ਫੇਲ ਹੋਈ ਬੀਜੇਪੀ

ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਪੰਜਾਬ ਰਣਜੋਧ ਸਿੰਘ ਹਡਾਣਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕਰਦਿਆ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ ਹੋਈ ਹੈ।

ਇਹ ਸਿਰਫ ਚੰਡੀਗੜ੍ਹ ਦੀ ਜਿੱਤ ਨਹੀ ਬਲਕਿ ਪੂਰੇ ਦੇਸ਼ ਦੀ ਜਿੱਤ ਹੈ
ਹਡਾਣਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਅਰ ਚੋਣ ਮਾਮਲੇ ਵਿੱਚ ਬੀ ਜੇ ਪੀ ਨੇ ਆਪ ਅਤੇ ਕਾਂਗਰਸ ਵੱਲੋਂ ਜਿੱਤੀ ਬਾਜੀ ਨੂੰ ਹਰਾਉਣ ਲਈ ਸਾਮ ਦਾਮ ਦੰਡ ਭੇਦ ਦਾ ਫਾਰਮੂਲਾ ਲਗਾ ਕੇ ਕੁਝ ਕੌਂਸਲਰਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਦਿੱਤੇ, ਪਰ ਫੇਰ ਵੀ ਜਦੋਂ ਆਪਣੇ ਫਾਰਮੂਲੇ ਵਿੱਚ ਬੀਜੇਪੀ ਫੇਲ ਹੋਈ ਤਾਂ ਉਸਨੇ ਸਰਕਾਰੀ ਤੰਤਰ ਨਾਲ ਛੇੜਛਾੜ ਦੀ ਪਰਵਾਹ ਵੀ ਨਹੀ ਕੀਤੀ ਤੇ ਆਪਣੇ ਲਗਾਏ ਇੱਕ ਪ੍ਰੋਜੈਡਿੰਗ ਅਫਸਰ ਰਾਹੀ ਕੁਝ ਕੌਂਸਲਰਾ ਦੀ ਵੋਟ ਰੱਦ ਕਰਵਾ ਦਿੱਤੀ।

ਜਿਸ ਕਾਰਨ ਆਪ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।

ਅੱਜ ਸੁਪਰੀਮ ਕੋਰਟ ਨੇ ਆਪ ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿਚ ਮੇਅਰ ਲਈ ਜੇਤੂ ਐਲਾਨੇ ਜਾਣ ਦਾ ਫੈਸਲਾ ਲਿਆ ਹੈ, ਇਸਦੇ ਨਾਲ ਹੀ ਕੋਰਟ ਨੇ ਪ੍ਰੋਜਾਈਡਿੰਗ ਆਫ਼ਿਸਰ ਅਨਿਲ ਮਸੀਹ ਨੂੰ ਵੀ ਸਾਰੇ ਘਟਨਾ ਕਰਮ ਦਾ ਦੋਸ਼ੀ ਪਾਇਆ ਗਿਆ ਹੈ ਉਸਦੇ ਖਿਲਾਫ ਵੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਕਿ ਬੀਜੇਪੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੱਡਾ ਸ਼ਲਾਘਾਯੋਗ ਫੈਸਲਾ ਹੈ।

Posted By SonyGoyal

Leave a Reply

Your email address will not be published. Required fields are marked *