ਮਨਿੰਦਰ ਸਿੰਘ, ਬਰਨਾਲਾ
13 ਨਵੰਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਨੇ ਜਿਵੇਂ ਪੋਲੀਟੀਕਲ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਧਾਇਆ ਜਾ ਰਿਹਾ ਹੈ ਉਵੇਂ ਹੀ ਭੰਡੀ ਪ੍ਰਚਾਰ ਵਧਾਉਣ ਦਾ ਫੈਸਲਾ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ 16 ਨਵੰਬਰ ਨੂੰ ਸਮੂਹ ਪੰਜਾਬ ਦੇ 9200 ਤੋਂ ਵੱਧ ਕੱਚੇ ਕੰਮ ਚੱਬੇਵਾਲ ਵਿਖੇ ਸਮੂਹ ਬਾਜ਼ਾਰਾਂ ਜਨਤਕ ਥਾਵਾਂ ਤੇ ਜਾ ਕੇ ਪਰਚੇ ਵੰਡ ਕੇ ਸਰਕਾਰ ਵੱਲੋਂ 26 ਮੀਟਿੰਗਾਂ ਦੇ ਨਤੀਜਿਆ ਦਾ ਜੋਂ ਅਸਰ ਹੋਇਆ, ਉਸ ਦੀ ਪੋਲ ਖੋਲਣ ਜਾ ਰਹੇ ਹਨ। ਨੈਸ਼ਨਲ ਹੈਲਥ ਕਾਮਿਆਂ ਵੱਲੋਂ ਇੱਕ ਪ੍ਰੈਸ ਕਾਨਫਰਂਸ ਰਾਹੀ ਮੀਡੀਆ ਨਾਲ ਰਾਬਤਾ ਕਾਇਮ ਕਰਕੇ ਦੱਸਿਆ ਗਿਆ ਕਿ ਉਹਨਾਂ ਨਾਲ ਸਰਕਾਰ ਵੱਲੋਂ ਜੋ ਕੁਝ ਹੋਇਆ ਉਸ ਦੀ ਆਵਾਜ਼ ਜਨਤਾ ਤੱਕ ਪਹੁੰਚਾਉਣ ਦਾ ਫੈਸਲਾ ਲਿਆ ਗਿਆ ਹੈ। ਕਿਹਾ ਕਿ 09 ਨਵੰਬਰ ਨੂੰ ਬਰਨਾਲਾ ਤੋਂ ਪੋਲ ਖੋਲ ਰੈਲੀਆ ਦੀ ਸ਼ੁਰੂਆਤ ਕੀਤੀ ਗਈ ਸੀ। ਇਸੇ ਦੀ ਤਰਜ ਤੇ ਚੱਬੇਵਾਲ ਵਿਖੇ ਹਜ਼ਾਰਾਂ ਪਰਚੇ ਗਲੀਆਂ ਮਹੱਲਿਆਂ ਚ ਜਾ ਕੇ ਵੰਡਾਂਗੇ, ਜਿਵੇਂ ਇਹ ਚੋਣ ਪ੍ਰਚਾਰ ਕਰਦੇ ਹਨ ਉਵੇਂ ਹੀ ਅਸੀਂ ਇਹਨਾਂ ਦਾ ਸਰਕਾਰਾਂ ਵੱਲੋ ਹੋਈ ਵਾਅਦਾ ਖਿਲਾਫੀ ਦੇ ਪ੍ਰਚਾਰ ਕਰਾਂਗੇ। ਵਧੇਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਡਾਕਟਰ ਵਾਹਦ ਮਲੇਰਕੋਟਲਾ ਗੁਲਸ਼ਨ ਸ਼ਰਮਾ ਫਰੀਦਕੋਟ ਅਤੇ ਕਿਰਨਜੀਤ ਕੌਰ ਲੁਧਿਆਣਾ ਸੀਨੀਅਰ ਸੂਬਾ ਆਗੂਆਂ ਨੇ ਕਿਹਾ ਕਿ ਸਾਡੇ ਗਵਾਂਡੀ ਸੂਬੇ ਹਰਿਆਣੇ ਵੱਲੋਂ 2017 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਸਰਵਿਸ ਕਾਨੂੰਨ ਮੁਤਾਬਿਕ ਰੈਗੂਲਰ ਪੇ ਸਕੇਲ, ਪੇ ਕਮਿਸ਼ਨ ਡੀਏ ਅਤੇ ਮੈਡੀਕਲ ਰਿਵਰਸਮੈਂਟ ਵਰਗੀਆਂ ਸਹੂਲਤੀਆਂ ਦਿੱਤੀਆਂ ਜਾ ਰਹੀਆਂ ਹਨ ਇਹ ਸਾਰੀਆਂ ਸਹੂਲਤਾਂ ਪੰਜਾਬ ਦੇ ਕੱਚੇ ਮੁਲਾਜ਼ਮਾਂ ਤੇ ਵੀ ਲਾਗੂ ਹੋਣੀਆਂ ਚਾਹੀਦੀਆਂ ਹਨ। ਐਨ ਐਚਐਮ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਰੈਗੂਲਰਾਈਜੇਸ਼ਨ, ਹਰਿਆਣਾ ਦੀ ਤਰਜ ਤੇ ਕਾਨੂੰਨ ਬਣਾ ਕੇ ਮੌਜੂਦਾ ਤਨਖਾਹਾਂ ਵਿੱਚ ਵਾਧਾ ਕਰਨਾ ਲਾਇਲਟੀ ਬੋਨਸ ਹੈਲਥ ਇੰਸ਼ੋਰੈਂਸ, ਗ੍ਰੈਜੂਟੀ ਆਦ ਹਨ। ਇਸ ਮੌਕੇ ਗੁਰਦੀਪ ਸਿੰਘ ਜ਼ਿਲ੍ਾ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਕੇ ਬਣਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ। ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਨੂੰ ਅਣਗੌਲਿਆ ਕਰਨ ਤੇ ਮਹਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੂਬਾਈ ਆਗੂਆਂ ਨੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਥਾਂ ਯੂਨੀਅਨ ਆਗੂਆਂ ਨਾਲ ਪੈਨਲ ਮੀਟਿੰਗਾਂ ਕਰਨ ਤੋਂ ਭੱਜਦੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਹਰਜੀਤ ਸਿੰਘ, ਮੰਜੂ ਬਾਲਾ, ਅਰੁਣ ਕੁਮਾਰ ਰਕੇਸ਼ ਕੁਮਾਰ ਤੋਂ ਇਲਾਵਾ ਸਮੂਹ ਕੱਚੇ ਕਾਮੇ ਐਨ ਐਚਐਮ ਦੇ ਮੁਲਾਜ਼ਮ ਹਾਜ਼ਰ ਸਨ।