ਅਕਸਰ ਇਨਸਾਨ ਤੋਂ ਜਦੋਂ ਕੋਈ ਪੈਸੇ ਉਧਾਰ ਮੰਗਦਾ ਹੈ ਤਾਂ ਆਪਣੇ ਕੋਲ ਕੋਈ ਪੈਸਾ ਨਾ ਹੋਣ ਦੇ ਬਹਾਨੇ ਵਜੋਂ ਇੱਕ ਮੁਹਾਵਰਾ ਜਰੂਰ ਆਖਦਾ ਹੈ। ਉਹ ਹੈ ‘ਮੇਰੇ ਕੋੋਲ ਕੋਈ ਫੁੱਟੀ ਕੌਡੀ ਵੀ ਨਹੀਂ ਹੈ’, ਭਾਵੇਂ ਇਸ ਮੁਹਾਵਰਾ ਬਾਰੇ ਕਈਆਂ ਨੂੰ ਕੁਝ ਪਤਾ ਹੀ ਨਾ ਹੋਵੇ, ਪਰ ਇਹ ਸ਼ਬਦ ਉਦਾਂ ਹੀ ਨਹੀਂ ਆਖੇ ਜਾਂਦੇ। ਅਸਲ ‘ਚ ਫੁੱਟੀ ਕੌਡੀ ਦੀ ਵੀ ਕਦੇ ਬੱਲੇ ਬੱਲੇ ਹੋਇਆ ਕਰਦੀ ਸੀ। ਪਰ ਸਮੇਂ ਦੇ ਰਥ ਨਾਲ ਉਹ ਅੱਜ ਅਜਿਹੇ ਅਖਾਣਾਂ ਜਾਂ ਦੂਜਿਆਂ ਨੂੰ ਤਾਅਨੇ ਮਿਹਣੇ ਦੇਣ ਦੇ ਕੰਮ ਹੀ ਰਹਿ ਗਈ ਹੈ। 

ਇਸ ਲੇਖ ‘ਚ ਅਸੀਂ ਤੁਹਾਨੂੰ ਦੱਸਾਂਗੇ ਫੁੱਟੀ ਕੌਡੀ ਦਾ ਮੁੱਲ ਕੀ ਹੁੰਦਾ ਸੀ ਤੇ ਪੈਸੇ, ਰੁਪਏ, ਕੌਡੀ, ਫੁੱਟੀ ਕੌਡੀ ਦਾ ਇਤਿਹਾਸ ਕੀ ਰਿਹਾ ਹੈ।

ਫੁੱਟੀ ਕੌਡੀ ਤੋਂ ਕੌਡੀ ਬਣੀ 

ਕੌਡੀ ਤੋਂ ਦਮੜੀ

ਦਮੜੀ ਤੋਂ ਧੇਲਾ

ਧੇਲੇ ਤੋਂ ਪਾਈ

ਪਾਈ ਤੋਂ ਪੈਸਾ

ਪੈਸੇ ਤੋਂ ਆਨਾ

ਆਨੇ ਤੋਂ ਬਣਿਆ ਰੁਪਿਆ

ਹੁਣ ਸਭ ਦੇ ਦਿਮਾਗ ‘ਚ ਆਉਂਦਾ ਹੋਏਗਾ ਕਿ ਆਖਰ ਕੌਡੀ, ਦਮੜੀ, ਪਾਈ ਤੇ ਧੇਲੇ ਦਾ ਰੁਪਏ ‘ਚ ਕਿਵੇਂ ਹਿਸਾਬ ਹੁੰਦਾ ਹੋਏਗਾ, ਭਾਵ ਜਿਵੇਂ 100 ਪੈਸੇ ਦਾ 1 ਰੁਪਿੲਆ, ਉਸੇ ਤਰ੍ਹਾਂ: –

1 ਰੁਪਇਆ = 256 ਦਮੜੀਆਂ

256 ਦਮੜੀਆਂ  = 192 ਪਾਈ 

192 ਪਾਈ  = 128 ਧੇਲੇ

128 ਧੇਲੇ = ਪੁਰਾਣੇ ਸਮੇਂ ਦੇ 64 ਪੈਸੇ 

64 ਪੈਸੇ (ਪੁਰਾਣੇ) = 16 ਆਨੇ 

16 ਆਨੇ = 1 ਰੁਪਇਆ

ਹੋਰ ਸਮਝੋ :

3 ਫੁੱਟੀ ਕੌਡੀਆਂ = 1 ਕੌਡੀ 

10 ਕੌਡੀਆਂ = 1 ਦਮੜੀ 

2 ਦਮੜੀਆਂ = 1 ਧੇਲੇ

3 ਪਾਈ = 1 ਪੈਸੇ (ਪੁਰਾਣੇ)

3 ਪੈਸੇ = 1 ਆਨਾ

16 ਆਨੇ = 1 ਰੁਪਇਆ

ਇਸੇ ਪ੍ਰਾਚੀਨ ਕਰੰਸੀ ਤੋਂ ਅੱਜ ਸਾਡੀ ਆਮ ਬੋਲਚਾਲ ਦੀ ਭਾਸ਼ਾ ‘ਚ ਅਖਾਣ ਮੁਹਾਵਰੇ ਬਣ ਗਏ ਹਨ। ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ । ਇਸ ‘ਚੋਂ ਪ੍ਰਚਲਤ ਹੋਏ ਕੁਝ ਮੁਹਾਵਰੇ ਹੇਠਾਂ ਪੜ੍ਹ ਸਕਦੇ ਹੋ :-

1 ਇੱਕ ਫੁੱਟੀ ਕੌਡੀ ਵੀ ਨਹੀਂ ਦੇਵਾਂਗਾ

2 ਧੇਲੇ ਦਾ ਕੰਮ ਨਹੀਂ ਕਰਦੀ ਤੇਰੀ ਘਰਵਾਲੀ

3 ਚਮੜੀ ਜਾਏ ਪਰ ਦਮੜੀ ਨਾ ਜਾਏ

4 ਸੋਲਾਂ ਆਨੇ ਸਚ ਕਿਹਾ

5 ਪਾਈ ਪਾਈ ਦਾ ਹਿਸਾਬ ਰੱਖਣਾ ਪੈਂਦਾ

Leave a Reply

Your email address will not be published. Required fields are marked *