ਬਰਨਾਲਾ, 28 ਅਗਸਤ ਸੋਨੀ ਗੋਇਲ

ਪੰਕਜ ਕੁਮਾਰ ਗੋਇਲ ਐੱਸ ਐੱਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੇ ਸਮਾਜਿਕ ਸਿੱਖਿਆ ਦੇ ਅਧਿਆਪਕ ਸ੍ਰੀ ਪੰਕਜ ਕੁਮਾਰ ਗੋਇਲ ਨੂੰ ਕੌਮੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ।

ਅਧਿਆਪਕ ਸ੍ਰੀ ਪੰਕਜ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਇੱਥੋਂ ਦੇ ਅਧਿਆਪਕ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।

ਉਨ੍ਹਾਂ ਦਸਿਆ ਕਿ ਸ੍ਰੀ ਪੰਕਜ ਵੱਲੋ ਲੜਕੀਆਂ ਦੀ ਸਿੱਖਿਆ ਲਈ ਵੱਧ ਤੋਂ ਵੱਧ ਯਤਨ ਕਰਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹਨ।

ਉਹ ਸਨ 2016 ਤੋਂ ਲੜਕੀਆਂ ਨੂੰ ਨੈਸ਼ਨਲ ਮੈਰਿਟ ਐਂਡ ਮੀਨਜ਼ ਵਜ਼ੀਫੇ ਦੇ ਪ੍ਰੀਖਿਆ ਦੀ ਵਿਸ਼ੇਸ਼ ਤਿਆਰੀ ਕਰਵਾ ਰਹੇ ਹਨ।

ਉਨ੍ਹਾਂ ਦੇ ਯਤਨਾ ਸਦਕਾ 2023-24 ਦੀ ਪ੍ਰੀਖਿਆ ਵਿੱਚ 17 ਲੜਕੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ, ਪੰਜਾਬ ਵਿੱਚੋਂ ਪਹਿਲੀ, ਤੀਸਰੀ ਅਤੇ ਚੌਥੀ ਪੁਜੀਸ਼ਨ ਬਰਨਾਲਾ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੀ।

ਇਸੇ ਤਰ੍ਹਾਂ 2022-23 ਦੀ ਪ੍ਰੀਖਿਆ ਵਿੱਚ 14 ਲੜਕੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਅਤੇ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਪੰਜਾਬ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ।

ਹਰ ਸਾਲ ਸਰਦੀ ਦੀਆਂ ਛੁੱਟੀਆਂ ਦੌਰਾਨ ਲੜਕੀਆਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਲਈ 45-50 ਘੰਟੇ ਸਪੈਸ਼ਲ ਕੋਚਿੰਗ ਦਿੱਤੀ ਜਾਂਦੀ ਹੈ।

ਸੰਨ 2001 ‘ਚ ਉਹ ਸਿੱਖਿਆ ਵਿਭਾਗ ‘ਚ ਬਤੌਰ ਕਲਰਕ ਭਰਤੀ ਹੋਏ। ਉਨ੍ਹਾਂ ਸਰਵਿਸ ਦੌਰਾਨ ਹੀ ਆਪਣੀ ਬੀ.ਏ. ਅਤੇ ਬੀ. ਐਡ. ਦੀ ਪੜਾਈ ਪੂਰੀ ਕੀਤੀ ਅਤੇ ਜੂਨ 2010 ਵਿੱਚ ਬਤੌਰ ਐਸ.ਐਸ. ਮਾਸਟਰ ਪ੍ਰਮੋਟ ਹੋਇਆ।

ਇਸ ਤੋਂ ਬਾਅਦ ਐਮ.ਏ. ( ਰਾਜਨੀਤੀ ਸ਼ਾਸਤਰ ਅਤੇ ਅੰਗਰੇਜੀ ) ਦੀ ਪੜਾਈ ਕੀਤੀ।

2016 ਤੋਂ ਕੰਨਿਆ ਸਕੂਲ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਹਨ।
ਸਮਾਜਿਕ ਵਿਗਿਆਨ ਵਿਸ਼ੇ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਰੌਚਿਕਤਾ ਨਾਲ ਪੜ੍ਹਾਉਂਦੇ ਹਨ।

ਇਸ ਤੋਂ ਇਲਾਵਾ ਸਮਾਜਿਕ ਵਿਗਿਆਨ ਅਤੇ ਨੈਸ਼ਨਲ ਮੈਰਿਟ ਕਮ ਮੀਨਜ਼ ਵਜ਼ੀਫੇ ਨਾਲ ਸੰਬੰਧਿਤ ਯੂ ਟਿਊਬ ਵੀਡਿਓ ਅਪਲੋਡ ਕਰਕੇ ਆਧੁਨਿਕ ਤਰੀਕੇ ਨਾਲ ਅਪਡੇਟਡ ਜਾਣਕਾਰੀ ਦਿੰਦੇ ਹਨ।

Posted By Sony Goyal

Leave a Reply

Your email address will not be published. Required fields are marked *