ਸੋਨੀ ਗੋਇਲ ਬਰਨਾਲਾ

ਸਿਹਤਮੰਦ ਮਾਂ, ਸਿਹਤਮੰਦ ਬੱਚਾ- ਜਦੋਂ ਪਤੀ ਦਾ ਹੋਵੇ ਪਰਿਵਾਰ ਨਿਯੋਜਨ ਵਿੱਚ ਯੋਗਦਾਨ ਅੱਛਾ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ ਨਸਬੰਦੀ ਪੰਦਰਵਾੜਾ: ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਸੰਖਿਆ ਨੂੰ ਕਾਬੂ ਵਿੱਚ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਪਰਿਵਾਰਾਂ ਨੂੰ ਸੀਮਤ ਰੱਖਣ ਅਤੇ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ 21 ਨਵੰਬਰ ਤੋਂ 4 ਦਸੰਬਰ ਤੱਕ ਵਿਸ਼ਾ “ਸਿਹਤਮੰਦ ਮਾਂ, ਸਿਹਤਮੰਦ ਬੱਚਾ- ਜਦੋਂ ਪਤੀ ਦਾ ਹੋਵੇ ਪਰਿਵਾਰ ਨਿਯੋਜਨ ਵਿੱਚ ਯੋਗਦਾਨ ਅੱਛਾ” ਤਹਿਤ ਮਨਾਏ ਜਾ ਰਹੇ ਨਸਬੰਦੀ ਪੰਦਰਵਾੜੇ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਵੱਲੋਂ ਮਲਟੀਪਰਪਜ ਸੁਪਰਵਾਇਜਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।


ਡਾ. ਔਲਖ ਵੱਲੋਂ ਮੀਟਿੰਗ ਸਮੇਂ ਦੱਸਿਆ ਗਿਆ ਕਿ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਮਿਤੀ 4 ਦਸੰਬਰ ਤੱਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।

ਜਿਸ ਤਹਿਤ ਸਿਹਤ ਸਟਾਫ ਵੱਲੋਂ 27 ਨਵੰਬਰ ਤੱਕ ਯੋਗ ਜ਼ੋੜਿਆਂ ਨੂੰ ਪਰਿਵਾਰ ਨੂੰ ਸੀਮਤ ਰੱਖਣ ਅਤੇ ਛੋਟੇ ਪਰਿਵਾਰ ਦਾ ਮਹੱਤਵ ਦੱਸਦੇ ਹੋਏ ਪੁਰਸ਼ਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇੱਛੁਕ ਯੋਗ ਜੋੜਿਆਂ ਦੇ ਨਸਬੰਦੀ ਅਪਰੇਸ਼ਨ ਕਰਨ ਲਈ 28 ਨਵੰਬਰ ਤੋਂ 4 ਦਸੰਬਰ ਤੱਕ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਪੁਰਸ਼ ਨਸਬੰਦੀ ਦੇ ਕੈਂਪ ਲਗਾਏ ਜਾਣਗੇ।


ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ ਕੁਮਾਰ ਨੇ ਦੱਸਿਆ ਕਿ ਕਮਿਉਨਿਟੀ ਹੈਲਥ ਸੈਂਟਰ ਧਨੌਲਾ ਵਿਖੇ ਮਿਤੀ 28 ਤੇ 30 ਨਵੰਬਰ ਅਤੇ 4 ਦਸੰਬਰ ਨੂੰ ਅਤੇ 29 ਨਵੰਬਰ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਅਤੇ 1 ਤੇ 2 ਦਸੰਬਰ ਨੂੰ ਸਬ ਡਵੀਜਨਲ ਹਸਪਤਾਲ ਤਪਾ ਵਿਖੇ ਸਪੈਸਲ ਕੈਂਪ ਲਗਾਏ ਜਾਣਗੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਯੋਗ ਜ਼ੋੜੇ ਇਨ੍ਹਾਂ ਚੀਰਾ ਰਹਿਤ ਨਸਬੰਦੀ ਕੈਂਪਾਂ ਦਾ ਵੱਧ ਤੋ ਵੱਧ ਲਾਭ ਲੈਣ।

ਉਨ੍ਹਾਂ ਦੱਸਿਆ ਕਿ ਪੁਰਸ਼ ਲਈ ਚੀਰਾ ਰਹਿਤ ਨਸਬੰਦੀ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਹੋਣ ਦੇ ਨਾਲ ਨਾਲ ਸੁਰੱਖਿਅਤ ਅਤੇ ਅਸਾਨ ਤਰੀਕਾ ਵੀ ਹੈ।

ਅਪਰੇਸ਼ਨ ਕਰਨ ਲਈ ਸਿਰਫ 10 ਮਿੰਟ ਲੱਗਦੇ ਹਨ ਅਤੇ ਪੁਰਸ਼ ਨੂੰ ਕੋਈ ਵੀ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ।

ਨਸਬੰਦੀ ਕਰਵਾਉਣ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਖੁੱਦ ਚੱਲ ਕੇ ਜਾ ਸਕਦਾ ਹੈ।


ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ. ਸੀ. ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਪੁਰਸ਼ਾਂ ਨੂੰ 1100/- ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੁਰਸ਼ ਨਸਬੰਦੀ ਕਰਵਾਉਣ ਲਈ ਨੇੜੇ ਦੇ ਸਿਹਤ ਕੇਂਦਰ ਦੇ ਸਿਹਤ ਕਰਮਚਾਰੀ, ਏ.ਐਨ.ਐਮ. ਅਤੇ ਆਸ਼ਾ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਸ ਸਮੇਂ ਦੀਪਕ ਕੁਮਾਰ ਅਤੇ ਸਮੂਹ ਸਿਹਤ ਸੁਪਰਵਾਇਜਰ ਜ਼ਿਲ੍ਹਾ ਬਰਨਾਲਾ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *