ਮਨਿੰਦਰ ਸਿੰਘ, ਬਰਨਾਲਾ
ਬਰਨਾਲਾ 06 ਮਾਰਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਗੱਤਕਾ ਸਿਖਲਾਈ ਲੈਣ ਵਾਲੇ ਸਿੰਘਾਂ ਦੇ ਵਸਤਰਾਂ ਤੇ ਸ਼ਸਤਰਾਂ ਲਈ 10 ਹਜਾਰ ਰੁਪਏ ਦੀ ਸਹਿਯੋਗ ਰਾਸ਼ੀ ਭੇਜੀ ਗਈ, ਜੋ ਕਿ ਲੋਕ ਭਲਾਈ ਕਲੱਬ ਮੌੜਾਂ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਪਾਰਟੀ ਦੀ ਜ਼ਿਲ੍ਹਾ ਬਰਨਾਲਾ ਜਥੇਬੰਦੀ ਵੱਲੋਂ ਲੋਕ ਭਲਾਈ ਕਲੱਬ ਮੌੜਾਂ ਦੇ ਪ੍ਰਧਾਨ ਜਸਵੀਰ ਸਿੰਘ ਸੀਰਾ ਅਤੇ ਗੱਤਕਾ ਅਖਾੜਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੌੜਾਂ, ਜੋ ਕਿ ਗੱਤਕੇ ਦੀ ਸਿਖਲਾਈ ਦਿੰਦੇ ਹਨ, ਨੂੰ ਸੌਂਪੀ ਗਈ | ਮੌਕੇ ‘ਤੇ ਹਾਜਰ ਕਲੱਬ ਪ੍ਰਧਾਨਾਂ ਅਤੇ ਹਾਜਰ ਮੈਂਬਰਾਂ ਨੇ ਸ. ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਹਾਜਰ ਪਾਰਟੀ ਆਗੂਆਂ ਨੂੰ ਸਨਮਾਨਿਤ ਕੀਤਾ | ਇਹ ਰਾਸ਼ੀ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ, ਹਲਕਾ ਇੰਚਾਰਜ ਬਰਨਾਲਾ ਗੁਰਪ੍ਰੀਤ ਸਿੰਘ ਖੁੱਡੀ, ਯੂਥ ਆਗੂ ਗੁਰਜੀਤ ਸਿੰਘ ਸ਼ਹਿਣਾ, ਯੂਥ ਆਗੂ ਲਖਵੀਰ ਸਿੰਘ ਲੱਖਾ, ਅਕਾਸ਼ਦੀਪ ਸਿੰਘ ਹੰਡਿਆਇਆ ਅਤੇ ਸਮੁੱਚੀ ਮੌੜਾਂ ਦੀ ਇਕਾਈ ਵੱਲੋਂ ਸਾਂਝੇ ਤੌਰ ‘ਤੇ ਸੌਂਪੀ ਗਈ।