ਬਰਨਾਲਾ, 23 ਮਈ ( ਸੋਨੀ ਗੋਇਲ)

ਡਿਪਟੀ ਕਮਿਸ਼ਨਰ, ਬਰਨਾਲਾ ਸ਼੍ਰੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਬਰਨਾਲਾ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਟਰਾਈਡੈਂਟ, ਮੈਕਸ ਆਟੋ ਮੋਬਾਈਲਜ਼ (ਮਰੂਤੀ ਸਾਯੂਕੀ), ਐਸਬੀਆਈ ਲਾਈਫ ਇੰਸ਼ੋਰੈਂਸ ਆਦਿ ਕੰਪਨੀਆਂ ਨਾਲ ਤਾਲਮੇਲ ਕਰਕੇ 26 ਮਈ 2025 (ਦਿਨ ਦਿਨ ਸੋਮਵਾਰ ) ਨੂੰ ਸਵੇਰੇ 10:00 ਵਜੇ ਤੋਂ 02.00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ, ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ।

ਹੈ ਜਿਸ ਵਿਚ ਟਰਾਈਡੈਂਟ ਵੱਲੋਂ ਮਸ਼ੀਨ ਓਪਰੇਟਰ ਦੀਆਂ ਅਸਾਮੀਆਂ (ਸਿਰਫ ਲੜਕੀਆਂ ਲਈ ) ਜਿਸ ਦੀ ਵਿਦਿਅਕ ਯੋਗਤਾ ਦਸਵੀਂ, ਉਮਰ ਹੱਦ 18 ਤੋਂ 25 ਸਾਲ, ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ।

ਇਸ ਤੋਂ ਇਲਾਵਾ ਮੈਕਸ ਆਟੋ ਮੋਬਾਈਲਜ਼ (ਮਰੂਤੀ ਸਾਯੂਕੀ) ਕੰਪਨੀ ਵੱਲੋਂ ਸੇਲਜ਼ ਐਗਜੀਕਿਊਟਵ ਦੀਆਂ ਅਸਾਮੀਆਂ (ਸਿਰਫ ਲੜਕੇ ਲਈ ) ਦੀ ਇੰਟਰਵਿਊ ਲਈ ਜਾਵੇਗੀ, ਜਿਸ ਦੀ ਵਿਦਿਅਕ ਯੋਗਤਾ ਬਾਰਵੀਂ ਪਾਸ ਉਮਰ ਹੱਦ 22 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ।

ਇੱਕ ਹੋਰ ਕੰਪਨੀ ਐਸ.ਬੀ.ਆਈ ਲਾਈਫ ਇੰਸ਼ੋਰੈਂਸ ਵੱਲੋਂ ਡਿਵੈਲਪਮੈਂਟ ਮੈਨੇਜਰ, ਅਤੇ ਲਾਈਫ ਮਿਤਰਾ ਅਸਾਮੀਆਂ ਲਈ (ਲੜਕੇ, ਲੜਕੀਆਂ ਲਈ) ਦਸਵੀਂ, ਬਾਰਵੀਂ ਅਤੇ ਗ੍ਰੈਜ਼ੂਏਸ਼ਨ ਪਾਸ ਉਮਰ ਹੱਦ 18 ਤੋਂ 45 ਸਾਲ ਹੋਣੀ ਚਾਹੀਦੀ ਹੈ ,ਦੀ ਇੰਟਰਵਿਊ ਲਈ ਜਾਵੇਗੀ।

ਉਨਾਂ ਦੱਸਿਆ ਕਿ ਟਰਾਈਡੈਂਟ ਕੰਪਨੀ ਦੀਆਂ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਜਿਊਮ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤਾ (ਪਾਸ ਬੁਕ) ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 'ਤੇ ਸੰਪਰਕ ਕਰੋ।

Posted By SonyGoyal

Leave a Reply

Your email address will not be published. Required fields are marked *