ਬਰਨਾਲਾ,31 ਜਨਵਰੀ ( ਸੋਨੀ ਗੋਇਲ )
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿੱ) ਮੈਡਮ ਇੰਦੂ ਸਿਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿੱ) ਮੈਡਮ ਨੀਰਜਾ ਦੀ ਰਹਿੁਨਮਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਮੂਹ ਬਲਾਕਾਂ ਵੱਲੋਂ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀ ਜਮਾਤ ਵਿਚ ਪੜ੍ਹਦੇ ਵਿਸੇ਼ਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬਰਨਾਲਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ।
ਜ਼ਿਲ੍ਹਾ ਬਰਨਾਲਾ ਦੇ ਆਈ.ਈ. ਡੀ ਜ਼ਿਲ੍ਹਾ ਇੰਚਾਰਜ ਭੁਪਿੰਦਰ ਸਿੰਘ ਡੀ.ਐਸ.ਈ.ਟੀ ਨੇ ਦੱਸਿਆ ਕਿ ਆਈ.ਈ.ਡੀ ਅਤੇ ਆਈ.ਈ.ਡੀ.ਐਸ.ਐਸ ਕੰਪੋਨੈਂਟ ਅਧੀਨ ਵਿਸੇ਼ਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਸਿੱਖਿਆ ਦੇ ਨਾਲ ਨਾਲ ਸਰਬਪੱਖੀ ਵਿਕਾਸ ਲਈ ਹਰ ਸਾਲ ਵਿੱਦਿਅਕ ਟੂਰ ਲਗਾਇਆ ਜਾਦਾ ਹੈ।
ਬਲਾਕਾਂ ਵਲੋਂ ਪ੍ਰਬੰਧਕੀ ਅਤੇ ਦੇਖ
ਰੇਖ ਲਈ ਬਲਾਕਾਂ ਦੇ ਵਿਸ਼ੇਸ਼ ਅਧਿਆਪਕ ਆਈ.ਈ.ਆਰ.ਟੀਜ਼ , ਕਲਸਟਰਾਂ ਦੇ
ਆਈ.ਈ.ਏ.ਟੀਜ਼ ਦੀ ਡਿਊਟੀ ਲਗਾਈ ਗਈ।
ਇਸ ਵਿੱਦਿਅਕ ਟੂਰ ਵਿਚ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਬਲਾਕਾਂ ਦੇ 120 ਦੇ ਕਰੀਬ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀ , ਵਿਦਿਆਰਥੀਆਂ ਦੇ ਮਾਪੇ ਅਤੇ ਸਟਾਫ ਮੈਂਬਰ ਸ਼ਾਮਿਲ ਸਨ।
ਫੋਟੋ ਕੈਪਸ਼ਨ: ਟੂਰ ‘ਚ ਸ਼ਾਮਿਲ ਵਿਦਿਆਰਥੀ, ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ
Posted By SonyGoyal