ਚਾਹਵਾਨ ਵਿਦਿਆਰਥੀ ਆਪਣਾ ਰਜਿਸਟ੍ਰੇਸ਼ਨ 8 ਨਵੰਬਰ 2023 ਤੱਕ ਕਰਵਾ ਸਕਦੇ ਹਨ

ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲਿਆਂ ਨੂੰ ਮਿਲਣਗੇ ਨਗਦ ਰਾਸ਼ੀ ਦੇ ਇਨਾਮ

ਮਨਿੰਦਰ ਸਿੰਘ, ਬਰਨਾਲਾ

6 ਨਵੰਬਰ ਸ਼੍ਰੀ ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ, ਬਰਨਾਲਾ ਨੇ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਪੂਨਮਦੀਪ ਆਈ.ਏ.ਐੱਸ ਦੀ ਰਹਨੁਮਾਈ ਹੇਠ ਜ਼ਿਲ੍ਹਾ ਪੱਧਰੀ ਸਲੋਗਨ ਮੁਕਾਬਲੇ ਕਰਵਾਏ ਜਾਣਗੇ।

ਓਪਨ ਰਜਿਸਟ੍ਰੇਸ਼ਨ ਰਾਹੀਂ ਜ਼ਿਲ੍ਹੇ ਦੇ ਹਾਈ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਸੁਰੱਖਿਆ ਪ੍ਰਤੀ ਬਣਦੇ ਕਾਨੂੰਨਾਂ ਪ੍ਰਤੀ ਜਿਵੇਂ ਕਿ ਚਾਇਲਡ ਲੇਬਰ, ਚਾਇਲਡ ਮੈਰਿਜ, ਚਾਇਲਡ ਬੈਗਿੰਗ ਅਤੇ ਪੋਕਸੋ ਐਕਟ ਪ੍ਰਤੀ ਲੋਕਾਂ ਅਤੇ ਬੱਚਿਆ ਨੂੰ ਜਾਗਰੂਕ ਕਰਨ ਲਈ ਇਹ ਜ਼ਿਲ੍ਹਾ ਪੱਧਰੀ ਸਲੋਗਨ ਮੁਕਾਬਲੇ ਕਰਵਾਏ ਜਾਣਗੇ।

ਸ੍ਰੀ ਹਰਬੰਸ ਸਿੰਘ (ਜ਼ਿਲ੍ਹਾ ਬਾਲ ਸੁਰੱਖਿਆ ਅਫਸਰ) ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਹਿਸਾ ਲੈਣ ਲਈ ਬੱਚੇ ਆਪਣਾ ਰਜਿਸਟ੍ਰੇਸ਼ਨ ਰੁਪਿੰਦਰ ਸਿੰਘ (ਮੋਬਾਇਲ ਨੰ.-94642-68021) ਅਤੇ ਬਲਵਿੰਦਰ ਸਿੰਘ (ਮੋਬਾਇਲ ਨੰ.-94176-31588) ਨੂੰ ਮਿਤੀ 8 ਨਵੰਬਰ 2023 ਤੱਕ ਕਰਵਾ ਸਕਦੇ ਹਨ ਜੋ ਕਿ ਬਿਲਕੁਲ ਫਰੀ ਹੈ। ਉਕਤ ਮੁਕਾਬਲਿਆ ਵਿੱਚ ਜੇਤੂ ਬੱਚਿਆ ਦੀ ਚੋਣ ਜ਼ਿਲ੍ਹਾ ਪੱਧਰ ਤੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਦੀ ਪ੍ਰਧਾਨਗੀ ਹੇਠ ਕੀਤੀ ਜਾਵੇਗੀ। ਇਨ੍ਹਾਂ ਮੁਕਾਬਲਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਨੂੰ 5100 ਰੁਪਏ, 3100 ਰੁਪਏ ਅਤੇ 2100 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। 

ਵਧੇਰੀ ਜਾਣਕਾਰੀ ਲਈ ਤਹਿਸੀਲ ਕੰਪਲੈਕਸ ਸਾਹਮਣੇ ਰੈਡ ਕਰਾਸ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਮੁਕਾਬਲਿਆ ਵਿੱਚ ਆਪਣੇ ਬੱਚਿਆ ਦਾ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਬੱਚਿਆ ਦਾ ਹੌਸਲਾ ਵਧੇ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵੀ ਮਿਲੇ।

Leave a Reply

Your email address will not be published. Required fields are marked *