ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਸਕੂਲ ਦੇ ਮਾਸਟਰ ਖਿਲਾਫ ਹਾਲਾ ਬੋਲਣ ਦਾ ਲਿਆ ਫੈਸਲਾ 

ਬਰਨਾਲਾ – 10 ਅਕਤੂਬਰ (ਮਨਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਹਾਈ ਕਲਾਸ ਤੱਕ ਸਾਰਿਆਂ ਨੂੰ ਫੀਸਾਂ ਮਾਫ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਦਾ ਇਹ ਸ਼ਲਾਗਾ ਯੋਗ ਫੈਸਲਾ ਹਰ ਇੱਕ ਲੋੜਵੰਦ ਵਿਦਿਆਰਥੀ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਹੈ। (ਵਿਦਿਆ ਵਿਚਾਰੀ ਤਾਂ ਪਰਉਪਕਾਰੀ) ਪ੍ਰੰਤੂ ਵਿੱਦਿਆ ਦੇਣ ਵਾਲੇ ਪਰਉਪਕਾਰੀ ਨਹੀਂ ਅੱਤਿਆਚਾਰੀ ਬਣਦੇ ਜਾ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਦਿਆਰਥੀਆਂ ਦੇ ਮਾਪਿਆਂ ਨੇ ਪੱਤਰਕਾਰਾਂ ਨਾਲ ਕੀਤਾ। ਉਹਨਾਂ ਨੇ ਦੱਸਿਆ ਕਿ ਬਰਨਾਲੇ ਚ ਪੈਂਦੇ ਇੱਕ ਸਕੂਲ ਦੇ ਮਾਸਟਰ ਵੱਲੌ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਨਜਾਇਜ਼ ਫੀਸ ਵਸੂਲੀ ਕੀਤੀ ਜਾ ਰਹੀ ਹੈ। ਕੁੱਲ 300 ਦੇ ਕਰੀਬ ਬੱਚਿਆਂ ਕੋਲੋਂ ਫੀਸ ਵਸੂਲੀ ਗਈ ਹੈ ਜਿੰਨਾ ਚੋਂ ਕਈ ਵਿਦਿਆਰਥੀਆਂ ਦੇ ਮਾਤਾ ਪਿਤਾ ਵੱਲੋਂ ਮਾਸਟਰ ਖਿਲਾਫ ਹੱਲਾ ਬੋਲ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਦਾ ਖੁਲਾਸਾ ਅਫਸਰਾਂ ਕੋਲ ਕਰਕੇ ਮਾਸਟਰ ਖਿਲਾਫ ਬਣਦੀ ਕਾਰਵਾਈ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਪਰੰਤੂ ਉਹਨਾਂ ਦੇ ਬੱਚੇ ਸਾਲ ਦਾ ਤਕਰੀਬਨ 400 ਅਤੇ ਕਈ ਤਾਂ ਹਜਾਰ ਰੁਪਏ ਤੱਕ ਦੇ ਰਹੇ ਹਨ ਜਿਸ ਦੇ ਬਾਅਦ ਉਹਨਾਂ ਦੇ ਮਾਪਿਆਂ ਚ ਰੋਸ ਦੀ ਲਹਿਰ ਜਾਗ ਉੱਠੀ ਅਤੇ ਉਹਨਾਂ ਨੇ ਇਕੱਤਰ ਹੋ ਕੇ ਲਿਖਤੀ ਸ਼ਿਕਾਇਤ ਜਲਦ ਹੀ ਬਰਨਾਲਾ ਦੇ ਡੀਈਓ ਕੋਲ ਦੇਣ ਦਾ ਫੈਸਲਾ ਲੈ ਲਿਆ। ਉਹਨਾਂ ਵੱਲੋਂ ਇਸ ਗੱਲ ਦੀ ਸੂਚਨਾ ਪਹਿਲ ਦੇ ਅਧਾਰ ਤੇ ਮੀਡੀਆ ਨਾਲ ਸਾਂਝੀ ਕਰਨ ਲਈ ਯੂਨੀਵਿਜਨ ਚੈਨਲ ਦੇ ਨੁਮਾਇੰਦੇ ਨੂੰ ਸੱਦ ਕੇ ਸਾਰੀ ਕਹਾਣੀ ਦੱਸੀ ਗਈ। 

ਚਰਚਾ ਤਾਂ ਇਥੋਂ ਤੱਕ ਚੱਲ ਰਹੀ ਹੈ ਕਿ ਸਕੂਲਾਂ ਚ ਲਾਏ ਗਏ ਪ੍ਰੋਜੈਕਟਰਾ ਚ ਵੀ ਮੋਟੀ ਰਕਮ ਗਬਨ ਕਰਨ ਦੇ ਮਾਮਲੇ ਚੱਲ ਰਹੇ ਹਨ। ਇਸ ਮੌਕੇ ਜਦੋਂ ਆਲਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਗੁਪਤ ਕਮੇਟੀ ਬਣਾ ਕੇ ਜਲਦੀ ਹੀ ਇਸਦਾ ਖੁਲਾਸਾ ਕੀਤਾ ਜਾਵੇਗਾ।

Leave a Reply

Your email address will not be published. Required fields are marked *