ਤਜਿੰਦਰ ਪਿੰਟਾ ਬਰਨਾਲਾ
ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਜੀ .ਐਸ. ਪਬਲਿਕ ,ਸੀਨੀਅਰ ,ਸੈਕੰਡਰੀ ,ਸਕੂਲ ਧੌਲਾ ਦੇ ਹੋਣਹਾਰ ਵਿਦਿਆਰਥੀਆਂ ਨੇ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿਚ 10 ਵਿਦਿਆਰਥੀਆਂ ਨੇ ਭਾਗ ਲਿਆ
ਅਤੇ ਬਾਕਸਿੰਗ ਕੋਚ ਸਰਦਾਰ ਸੁਖਦੇਵ ਸਿੰਘ (ਕੇਵਲ) ਜੀ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਹਾਸਲ ਪ੍ਰਾਪਤ ਕਰਕੇ ਜੀ. ਐਸ . ਸਕੂਲ ਦਾ ਨਾਮ ਰੌਸ਼ਨ ਕੀਤਾ
ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਰਿਸ਼ਵ ਜੈਨ , ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਦੱਸਿਆ ਕਿ ਅੰਡਰ 14 ਵਿੱਚ ਗੁਰਵਿੰਦਰ ਸਿੰਘ ਭਾਰ 40 ਤੋਂ 42 ਕਿਲੋ) ਤੀਸਰੀ ਪੁਜੀਸ਼ਨ ਹਾਸਲ ਕਰ ਬਰੋਂਜ਼ ਮੈਡਲ ਹਾਸਲ ਕੀਤਾ
ਅੰਡਰ 19 ਵਿੱਚ ਅਮਨਦੀਪ ਸਿੰਘ (ਭਾਰ 81 ਤੋਂ 91 ਕਿਲੋ ) ਨੇ ਤੀਸਰਾ ਸਥਾਨ ਹਾਸਲ ਕਰ ਬਰੋਂਜ਼ ਮੈਡਲ ਪ੍ਰਾਪਤ ਕੀਤਾ। ਇਹ ਬੱਚੇ ਬਾਕਸਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਕੇ ਵਾਪਸ ਆਏ
ਇਨ੍ਹਾਂ ਵਿਦਿਆਰਥੀਆਂ ਨੇ ਜੀ ਐਸ ਸਕੂਲ ਦਾ, ਧੌਲਾ ਇਲਾਕੇ ਦਾ ਅਤੇ ਬਰਨਾਲਾ ਜਿਲੇ ਦਾ ਨਾਮ ਰੌਸ਼ਨ ਕੀਤਾ ਸਕੂਲ ਪ੍ਰਬੰਧਕਾਂ ਨੇ ਇਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਖੇਡਾਂ ਵਿੱਚ ਅੱਗੇ ਹੋਰ ਵਧਣ ਲਈ ਪ੍ਰੇਰਿਤ ਕੀਤਾ
ਉਨਾਂ ਇਹ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੀ.ਐਸ. ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡ ਖੇਤਰ ਵਿੱਚ ਉੱਚਾਈ ਦੀਆਂ ਬੁਲੰਦੀਆਂ ਨੂੰ ਹੋਰ ਅੱਗੇ ਛੂਹੇਗਾ ।
Posted By SonyGoyal