ਬਰਨਾਲਾ ਪੁਲਿਸ ਨੇ ਲੋਕਾਂ ਨੂੰ ਖਵਾਰ ਹੋਣ ਤੋਂ ਬਚਾਉਣ ਲਈ ਕੀਤੇ ਨਵੇਂ ਰੂਟ ਜਾਰੀ
ਬਰਨਾਲਾ ਦਾ ਵਪਾਰ ਮੰਡਲ ਖੁੱਲਾ ਰੱਖ ਸਕਦਾ ਹੈ। ਬਾਜ਼ਾਰ ਵਪਾਰੀਆਂ ਦੀ ਉਠੀ ਆਵਾਜ਼
ਮਨਿੰਦਰ ਸਿੰਘ, ਬਰਨਾਲਾ
30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਮੂਹ ਭਾਰਤ ਨੂੰ ਬੰਦ ਕਰਨ ਦੀ ਅਪੀਲ ਜੋ ਕਿ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਹਕੂਕਾਂ ਮੰਗਾਂ ਮਨਵਾਉਣ ਲਈ ਕੀਤੀ ਗਈ ਹੈ ਅਤੇ ਜਿਸ ਦੇ ਚਲਦਿਆਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਚ ਉਹਨਾਂ ਦਾ ਸਾਥ ਦੇਣ। ਕੁਝ ਹਦਾਇਤਾਂ ਅਨੁਸਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਰਕਾਰੀ ਤੇ ਪ੍ਰਾਈਵੇਟ ਆਵਾਜਾਈ ਕੁੱਲ ਬੰਦ ਰਹੇਗੀ, ਕੇਵਲ ਵਿਆਹ ਸ਼ਾਦੀਆਂ ਅਤੇ ਐਮਰਜੰਸੀ ਸੇਵਾਵਾਂ ਨੂੰ ਹੀ ਲੰਘਣ ਦਿੱਤਾ ਜਾਵੇਗਾ, 200 ਤੋਂ 3ਸ ਥਾਵਾਂ ਤੇ ਨਾਕੇਬੰਦੀ ਕੀਤੀ ਜਾਵੇਗੀ, ਲੇਲਾ ਰੋਕੀਆਂ ਜਾਣਗੀਆਂ ਅਤੇ ਮੇਨ ਐਨਐਚ ਵੀ ਬੰਦ ਕੀਤੇ ਜਾਣਗੇ, ਸ਼ਹਿਰ ਚ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ, ਇਸ ਦੇ ਨਾਲ ਹੀ ਸਮੂਹ ਬਾਜ਼ਾਰਾਂ ਨੂੰ ਵੀ ਬੰਦ ਕਰਵਾਇਆ ਜਾਵੇਗਾ। ਇਸ ਸਭ ਦੇ ਮੱਦੇ ਨਜ਼ਰ ਬਰਨਾਲਾ ਤੋਂ ਸੰਗਰੂਰ ਜਾਣ ਵਾਲੇ ਰੋਡ ਨੂੰ ਹਾਈਵੇ ਤੋਂ ਪਿੰਡ ਹਰੀਗੜ੍ਹ ਤੋਂ ਭੈਣੀ ਮਹਿਰਾਜ, ਕੁਨਰਾ ਪਿਕਟ ਹਾਈਵੇ ਰਾਹੀ ਮੋੜਿਆ ਗਿਆ ਹੈ। ਸੰਗਰੂਰ ਤੋਂ ਬਰਨਾਲਾ ਬੱਸ ਸਟੈਂਡ ਬੜਬਰ ਤੋਂ ਪਿੰਡ ਲੋਹਾ ਖੇੜਾ ਲੋੜ ਪਿੰਡ ਭੂਰੇ ਤੋਂ ਪੁਲ ਨਹਿਰ ਹਰੀਗੜ ਹਾਈਵੇ ਵੱਲ ਦੀ ਟਰੈਫਿਕ ਨੂੰ ਲੰਘਾਇਆ ਜਾਵੇਗਾ। ਬਰਨਾਲਾ ਤੋਂ ਬਠਿੰਡਾ ਹਾਈਵੇ ਤੋਂ ਪਿੰਡ ਮਹਿਤੇ ਤੋਂ ਪਿੰਡ ਤਾਜੋਕੇ ਪਿੰਡ ਘੜੈਲਾ ਤੋਂ ਪਿੰਡ ਘੜੈਲੀ ਦੇ ਹਾਈਵੇ ਵੱਲ ਮੋੜਿਆ ਗਿਆ ਹੈ। ਬਠਿੰਡਾ ਤੋਂ ਬਰਨਾਲਾ ਰੂਟ ਹਾਈਵੇ ਤੋਂ ਸਬ ਰੋਡ ਤੋਂ ਤਹਿਸੀਲ ਦਫਤਰ ਤਪਾ ਤੋਂ ਪਿੰਡ ਘੁਣਸ, ਬਰਨਾਲਾ ਤੋਂ ਮਾਨਸਾ ਵਾਲਾ ਰੂਟ ਮੇਨ ਰੋਡ ਤੋਂ ਲਿੰਕ ਰੋਡ ਫਤਿਹਗੜ੍ਹ ਛੰਨਾ ਤੋਂ ਕਾਨੇਕੇ ਤੋਂ ਰੂੜੇ ਕੇ ਕਲਾਂ ਤੋਂ ਮੇਨ ਰੋਡ, ਮਾਨਸਾ ਤੋਂ ਬਰਨਾਲਾ ਆਉਣ ਵਾਲਿਆਂ ਲਈ ਮੇਨ ਰੋਡ ਤੋਂ ਮਹਿਤਾ ਮੌੜ, ਪਿੰਡ ਧੌਲਾ ਤੋਂ ਅਨਾਜ ਮੰਡੀ ਤੌਲਾ ਮੇਨ ਰੋਡ ਵੱਲ, ਬਰਨਾਲਾ ਤੋਂ ਲੁਧਿਆਣਾ ਰੂਟ ਇਸ ਪ੍ਰਕਾਰ ਕੀਤਾ ਗਿਆ ਹੈ ਬੱਸ ਸਟੈਂਡ ਪਦਲਵੱਡ ਤੋਂ ਪਿੰਡ ਠੀਕਰੀਵਾਲਾ ਤੋਂ ਪਿੰਡ ਚੌਹਾਨਕੇ ਕਲਾਂ ਤੋਂ ਸੈਜੜਾ ਤੋਂ ਮੇਨ ਰੋਡ ਵਾਲੀ ਸੜਕ, ਲੁਧਿਆਣਾ ਤੋਂ ਬਰਨਾਲਾ ਆਉਣ ਲਈ ਬੱਸ ਸਟੈਂਡ ਸਹੌਰ ਤੋਂ ਪਿੰਡ ਹਮੀਦੀ ਅਤੇ ਪਿੰਡ ਪੱਦਲਵੱਡ ਤੋਂ ਮੇਨ ਰੋਡ ਰਾਹੀਂ ਬਰਨਾਲਾ ਚ ਇੰਟਰ ਹੋਇਆ ਜਾਵੇਗਾ।
ਇੱਕ ਪਾਸੇ ਤਾਂ ਭਾਰਤ ਬੰਦ ਦਾ ਸੱਦਾ ਹੈ ਦੂਜੇ ਪਾਸੇ ਕਿਤੇ ਨਾ ਕਿਤੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕਾਰੋਬਾਰ ਨੂੰ ਚਲਦਾ ਰੱਖਣ ਲਈ ਵੀ ਆਵਾਜ਼ ਉਠ ਰਹੀ ਹੈ। ਬਰਨਾਲਾ ਦੇ ਵਪਾਰ ਮੰਡਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਬੰਦ ਦਾ ਸੱਦਾ ਹਰ ਵਾਰੀ ਦੇ ਕੇ ਦੁਕਾਨਦਾਰਾਂ ਵਪਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਉਹ ਇਸਦੀ ਆਲੋਚਨਾ ਕਰਦੇ ਹਨ। ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਬਰਨਾਲਾ ਦੇ ਵਪਾਰੀ ਭਾਰਤ ਬੰਦ ਨੂੰ ਸਫਲ ਬਣਾਉਣਗੇ ਜਾਂ ਫਿਰ ਆਪਣੇ ਹੱਕ ਅਤੇ ਪਰਿਵਾਰ ਚਲਾਉਣ ਲਈ ਵਪਾਰ ਮੰਡਲ ਅਤੇ ਵਪਾਰੀ ਕੰਮ ਕਾਜ ਚਾਲੂ ਰੱਖਣਗੇ।