ਮਨਿੰਦਰ ਸਿੰਘ, ਬਰਨਾਲਾ
ਨਵੇਂ ਸਾਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿੱਥੇ ਟਰੈਫਿਕ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਉਥੇ ਹੀ ਨਵੇਂ ਨਿਯੁਕਤ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਵੱਖ-ਵੱਖ ਸਕੂਲਾਂ “ਚ ਜਾ ਕੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਨਚਾਰਜ ਜਸਵਿੰਦਰ ਸਿੰਘ ਢੀਡਸਾ ਨੇ ਦੱਸਿਆ ਕਿ ਜੇਕਰ ਸਾਡੀ ਨਵੀਂ ਪੀੜੀ ਟਰੈਫਿਕ ਨਿਯਮਾਂ ਤੋਂ ਵਾਕਫ ਹੋਵੇਗੀ ਤਾਂ ਟਰੈਫਿਕ ਦੀ ਸਮੱਸਿਆ ਨੂੰ ਨੱਥ ਪਾਉਣਾ ਸੁਖਾਲਾ ਹੋ ਜਾਵੇਗਾ।
ਉਹਨਾਂ ਵੱਲੋ ਗੌਰਮੈਂਟ ਹਾਈ ਸਕੂਲ ਘੁੰਨਸ ਦੇ ਵਿਦਿਆਰਥੀਆਂ ਨੂੰ ਟਰੈਫਿਕ ਅਵੇਅਰਨੈਸ ਐਂਡ ਡਰੱਗਸ ਅਤੇ ਸੋਸ਼ਲ ਲਾਈਫ ਤੇ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਟਰੈਫਿਕ ਦੇ ਸਾਰੇ ਚਿੰਨਾ ਦਾ ਮਤਲਬ ਵੀ ਸਮਝਾਇਆ ਗਿਆ।
ਇਸ ਮੌਕੇ ਉਹਨਾਂ ਨਾਲ ਏਐਸਆਈ ਗੁਰਚਰਨ ਸਿੰਘ, ਹਵਲਦਾਰ ਤਜਿੰਦਰ ਸਿੰਘ ਅਤੇ ਹੌਲਦਾਰ ਹਰਬੰਸ ਸਿੰਘ ਮੌਜੂਦ ਸਨ।