ਟੈਕਸਟਾਈਲ ਕ੍ਰਾਂਤੀ ਲਈ ਨਵੀਆਂ ਨਿਵੇਸ਼ ਯੋਜਨਾਵਾਂ ਦਾ ਕੀਤਾ ਏਲਾਨ
ਮਨਿੰਦਰ ਸਿੰਘ, ਪੰਜਾਬ/ਚੰਡੀਗੜ੍ਹ
9 ਦਸੰਬਰ 2024 ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਨੇ ਹਾਲ ਹੀ ਵਿੱਚ ਨਰਮਦਾਪੁਰਮ ਵਿੱਚ ਆਯੋਜਿਤ ਇਨਵੈਸਟ ਮੱਧ ਪ੍ਰਦੇਸ਼: ਖੇਤਰੀ ਉਦਯੋਗ ਸੰਮੇਲਨ, ਵਿੱਚ ਹਿੱਸਾ ਲੈਣ ਲਈ ਮੱਧ ਪ੍ਰਦੇਸ਼ ਦਾ ਦੌਰਾ ਕੀਤਾ। ਜਿਥੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਨਾਲ ਟੈਕਸਟਾਈਲ ਸੈਕਟਰ ਵਿੱਚ ਨਿਵੇਸ਼ ਅਤੇ ਉਦਯੋਗਿਕ ਵਿਸਤਾਰ ਦੀਆਂ ਸੰਭਾਵਨਾਵਾਂ ‘ਤੇ ਇਕ ਮੀਟਿੰਗ ਵਿੱਚ ਮਹੱਤਵਪੂਰਨ ਚਰਚਾ ਕੀਤੀ।
ਬਾਅਦ ਵਿੱਚ ਖੇਤਰੀ ਉਦਯੋਗ ਸੰਮੇਲਨ ਵਿੱਚ ਇੱਕਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਰਜਿੰਦਰ ਗੁਪਤਾ ਨੇ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ, ਉਨ੍ਹਾਂ ਨੇ ਰਾਜ ਵਿੱਚ ਟ੍ਰਾਈਡੈਂਟ ਦੀ ਸ਼ਾਨਦਾਰ ਯਾਤਰਾ ਉਤੇ ਚਾਨਣਾ ਪਾਇਆ। “ਅਸੀਂ ਕੁਝ ਸਾਲ ਪਹਿਲਾਂ ਮੱਧ ਪ੍ਰਦੇਸ਼ ਵਿੱਚ ਉਦਮ ਕਰਦੇ ਹੋਏ 5,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਅੱਜ, ਮੱਧ ਪ੍ਰਦੇਸ਼ ਤੋਂ ਸਾਡੇ ਤਿਆਰ ਉਤਪਾਦ 122 ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ, ਜਿਸਦੀ ਮੰਗ ਲਗਾਤਾਰ ਵੱਧ ਰਹੀ ਹੈ, ”ਉਨ੍ਹਾਂ ਸਾਂਝਾ ਕੀਤਾ।
ਅੱਗੇ ਬੋਲਦੇ, ਸ਼੍ਰੀ ਗੁਪਤਾ ਨੇ ਟ੍ਰਾਈਡੈਂਟ ਗਰੁੱਪ ਵੱਲੋਂ ਰਾਜ ਦੇ ਟੈਕਸਟਾਈਲ ਸੈਕਟਰ ਵਿੱਚ 3,000 ਕਰੋੜ ਰੁਪਏ ਦੇ ਨਵੇ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦੀ ਘੋਸ਼ਣਾ ਕੀਤੀ ਜੋ ਇੱਥੇ ਟ੍ਰਾਈਡੈਂਟ ਗਰੁੱਪ ਵਿੱਚ ਮੌਜੂਦਾ 12,000 ਤੋਂ ਵੱਧ ਕੇ 15,000 ਤੱਕ ਰੁਜ਼ਗਾਰ ਦੇ ਮੌਕੇ ਵਧਾਏਗੀ।
“ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਡੇ ਕਾਰਜਾਂ ਦੇ ਲਾਭ, ਕਪਾਹ ਦੀ ਖਰੀਦ ਤੋਂ ਲੈ ਕੇ ਤਿਆਰ ਮਾਲ ਦੇ ਉਤਪਾਦਨ ਤੱਕ, ਮੱਧ ਪ੍ਰਦੇਸ਼ ਦੇ ਅੰਦਰ ਹੀ ਰਹਿਣ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਟਿਕਾਊਤਾ, ਸੰਮਲਿਤ ਵਿਕਾਸ ਅਤੇ ਹਰਿ ਊਰਜਾ ਦਾ ਇੱਕ ਆਦਰਸ਼ ਸੰਗਮ ਹੈ, ਜਿਸ ਵਿੱਚ ਸੂਰਜੀ ਅਤੇ ਪਵਨ ਊਰਜਾ ਦੇ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਹੁਨਰ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ‘ਤੇ ਟ੍ਰਾਈਡੈਂਟ ਦੇ ਫੋਕਸ ‘ਤੇ ਵੀ ਜ਼ੋਰ ਦਿੱਤਾ, ਉਨ੍ਹਾਂ ਕਿਹਾ ਕਿ 50% ਨਵੇਂ ਰੁਜ਼ਗਾਰ ਦੇ ਮੌਕੇ ਔਰਤਾਂ ਲਈ ਰਾਖਵੇਂ ਹਨ।
ਮੁੱਖ ਮੰਤਰੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਗੁਪਤਾ ਨੇ ਕਿਹਾ ਕਿ ਬੁੱਧੀਜੀਵੀਆਂ ਅਤੇ ਉਦਯੋਗਪਤੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਨਾਲ ਨਵੀਨਤਾ ਅਤੇ ਖੇਤਰੀ ਵਿਕਾਸ ਨੂੰ ਉਤਸ਼ਾਹ ਮਿਲਿਆ ਹੈ। ਇਹ ਪਹਿਲਕਦਮੀ ਟਿਕਾਊ ਉਦਯੋਗਿਕ ਵਿਕਾਸ ਅਤੇ ਸਮਾਵੇਸ਼ੀ ਪ੍ਰਗਤੀ ਲਈ ਇੱਕ ਕੇਂਦਰ ਵਜੋਂ ਮੱਧ ਪ੍ਰਦੇਸ਼ ਦੀ ਸਾਖ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਦੁਨੀਆ ਭਰ ਦੇ ਨਿਵੇਸ਼ਕਾਂ ਵਿਚ ਇਸਦੀ ਅਪੀਲ ਹੋਰ ਮਜ਼ਬੂਤ ਹੋਵੇਗੀ ।
ਟ੍ਰਾਈਡੈਂਟ ਗਰੁੱਪ ਬਾਰੇ
ਟ੍ਰਾਈਡੈਂਟ ਲਿਮਿਟੇਡ ਟ੍ਰਾਈਡੈਂਟ ਗਰੁੱਪ ਦੀ ਪ੍ਰਮੁੱਖ ਕੰਪਨੀ ਹੈ¬ ਜੋ ਇੱਕ ਭਾਰਤੀ ਬਿਜ਼ਨਸ ਗਰੁੱਪ ਅਤੇ ਗਲੋਬਲ ਕੰਪਨੀ ਹੈ। ਲੁਧਿਆਣਾ¬ ਪੰਜਾਬ ਦੇ ਮੁੱਖ ਦਫ਼ਤਰ ਵਾਲੀ ਟ੍ਰਾਈਡੈਂਟ ਲਿਮਿਟੇਡ ਇੱਕ ਵਰਟੀਕਲੀ ਇੰਟੀਗ੍ਰੇਟਡ ਟੈਕਸਟਾਈਲ (ਯਾਰਨ¬ ਬਾਥ ਅਤੇ ਬੈੱਡ ਲਿਨਨ) ਪੇਪਰ (ਕਣਕ ਦੀ ਪਰਾਲੀ ਤੇ ਅਧਾਰਿਤ) ਅਤੇ ਕੈਮੀਕਲ ਨਿਰਮਾਤਾ ਹੈ। ਟ੍ਰਾਈਡੈਂਟ ਦੇ ਯਾਰਨ¬ ਬਾਥ ਅਤੇ ਬੈੱਡ ਲਿਨਨ ਅਤੇ ਪੇਪਰ ਬਿਜ਼ਨਸ ਨੇ ਗਲੋਬਲ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਭਾਰਤ ਅਤੇ ਦੁਨੀਆਂ ਭਰ ਵਿੱਚ ਲੱਖਾਂ ਗਾਹਕਾਂ ਨੂੰ ਖੁਸ਼ ਕਰ ਰਹੇ ਹਨ। ਟ੍ਰਾਈਡੈਂਟ ਭਾਰਤ ਵਿੱਚ ਹੋਮ ਟੈਕਸਟਾਈਲ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ। ਨੈਸ਼ਨਲ¬ ਕੈਪੀਟਵ ਅਤੇ ਰਿਟੇਲਰ-ਓਨਰਡ ਬ੍ਰਾਂਡਸ ਦੀ ਸਪਲਾਈ ਕਰਨ ਵਾਲਾ ਇਹ ਸੰਗਠਨ ਆਪਣੇ ਗਾਹਕਾਂ¬ ਵਿਕਰੇਤਾਵਾਂ ਅਤੇ ਵੱਖ-ਵੱਖ ਸਰਕਾਰੀ ਸੰਸਥਾਵਾਂ ਤੋਂ ਉਤਪਾਦ ਦੀ ਗੁਣਵੱਤਾ¬ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੁਰੱਖਿਆ ਵਿੱਚ ਉੱਚੇ ਮਿਆਰਾਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡਜ਼ ਪ੍ਰਾਪਤ ਕਰ ਰਹੀ ਹੈ।
ਕੰਪਨੀ ਤਿੰਨ ਪ੍ਰਮੁੱਖ ਬਿਜ਼ਨਸ ਸੇਗਮੈਂਟਸ ਵਿੱਚ ਕੰਮ ਕਰਦੀ ਹੈ: ਟੈਕਸਟਾਈਲ (ਯਾਰਨ¬ ਬਾਥ ਅਤੇ ਬੈੱਡ ਲਿਨਨ) ਕਾਗਜ਼ (ਕਣਕ ਦੀ ਪਰਾਲੀ ’ਤੇ ਅਧਾਰਿਤ) ਅਤੇ ਕੈਮੀਕਲ¬ ਜਿਸਦੀ ਮੈਂਨਿਊਫੈਕਚਰਿੰਗ ਸੁਵਿਧਾਵਾਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਹੈ।