ਮਨਿੰਦਰ ਸਿੰਘ, ਬਰਨਾਲਾ

ਟ੍ਰਾਈਡੈਂਟ ਗਰੁੱਪ ਵਲੋਂ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਮੌਕੇ ਲਗਾਏ ਗਏ ਤਿੰਨ ਦਿਨਾਂ ਦੀਵਾਲੀ ਮੇਲੇ ਦੇ ਆਖ਼ਰੀ ਦਿਨ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਆਪਣੇ ਮਸ਼ਹੂਰ ਕੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰਦਾਸ ਮਾਨ ਵੱਲੋਂ ਆਪਣਾ ਧਾਰਮਿਕ ਗੀਤ ‘ਮੇਰੀ ਰੱਖੀਓ ਲਾਜ ਗੁਰਦੇਵ’ ਪੇਸ਼ ਕੀਤਾ ਗਿਆ। ਉਪਰੰਤ ਇਸ਼ਕ ਦਾ ਗਿੱਧਾ, ਚਿੱਟੇ-ਚਿੱਟੇ ਦੰਦਾਂ ਵਿਚ ਸੋਨੇ ਦੀਆਂ ਮੇਖਾਂ, ਛੱਲਾ, ਸਾਈਕਲ, ਦਿਲ ਦਾ ਮਾਮਲਾ, ਸਾਈਂ ਅਤੇ ਹੋਰ ਮਸ਼ਹੂਰ ਗੀਤਾਂ ਰਾਹੀਂ ਟ੍ਰਾਈਡੈਂਟ ਦੇ ਓਪਨ ਹਾਲ ਵਿਚ ਮੌਜੂਦ ਹਜ਼ਾਰਾਂ ਦੀ ਗਿਣਤੀ ‘ਚ ਜੁੜੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਗੁਰਦਾਸ ਮਾਨ ਵੱਲੋਂ ਆਪਣੀ ਪੇਸ਼ਕਾਰੀ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਰੂਹਾਨੀਅਤ ਦੀ ਤਸਵੀਰ ਪੇਸ਼ ਕਰ ਕੇ ਦਰਸ਼ਕਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਦੁਨੀਆਂ ਨੂੰ ਅਲਵਿਦਾ ਕਹਿ ਗਏ ਪ੍ਰਸਿੱਧ ਫਨਕਾਰਾਂ ਸਿੱਧੂ ਮੂਸੇਵਾਲਾ, ਸਰਦੂਲ ਸਿਕੰਦਰ, ਸੁਰਿੰਦਰ ਿਛੰਦਾ ਅਤੇ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਨੂੰ ਵੀ ਯਾਦ ਕੀਤਾ ਗਿਆ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਰੁਪਿੰਦਰ ਗੁਪਤਾ, ਕਵੀਸ਼ ਢਾਂਡਾ, ਜਰਮਨਜੀਤ ਸਿੰਘ ਵੱਲੋਂ ਗੁਰਦਾਸ ਮਾਨ ਤੇ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਪਤਾ ਨੇ ਦੱਸਿਆ ਕਿ ਟ੍ਰਾਈਡੈਂਟ ਵੱਲੋਂ ਹਰ ਸਾਲ ਵੱਡੇ ਪੱਧਰ ‘ਤੇ ਦੀਵਾਲੀ ਮੇਲਾ ਲਗਾਇਆ ਜਾਂਦਾ ਹੈ। ਜਿਸ ‘ਚ ਜਿੱਥੇ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਥੇ ਟ੍ਰਾਈਡੈਂਟ ਦੇ ਉਤਪਾਦ ਜਿਵੇਂ ਕਿ ਤੋਲੀਏ, ਬੈੱਡ ਸ਼ੀਟਾਂ ਤੋਂ ਇਲਾਵਾ ਹੋਰ ਖਾਣ-ਪੀਣ ਤੇ ਹੋਰ ਸਟਾਲਾਂ ਲਗਾਈਆਂ ਜਾਂਦੀਆਂ ਹਨ। ਇਸ ਸਾਲ ਇਹ ਮੇਲਾ ਤਿੰਨ ਦਿਨ ਲਈ ਲਗਾਇਆ ਗਿਆ ਸੀ, ਜਿਸ ‘ਚ ਟ੍ਰਾਈਡੈਂਟ ਨਾਲ ਜੁੜੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਗਿਣਤੀ ‘ਚ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਏਡੀਸੀ ਸਤਵੰਤ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਡੀਐੱਸਪੀ.ਸਤਵੀਰ ਸਿੰਘ, ਡੀਐੱਸਪੀ ਗੁਰਬਚਨ ਸਿੰਘ, ਡੀਐੱਸਪੀ ਕਰਨ ਸ਼ਰਮਾ, ਇੰਸ: ਬਲਜੀਤ ਸਿੰਘ, ਕੌਂਸਲਰ ਰੁਪਿੰਦਰ ਸਿੰਘ ਬੰਟੀ, ਮਲਕੀਤ ਸਿੰਘ ਮਨੀ, ਭੁਪਿੰਦਰ ਭਿੰਦੀ, ਜਗਰਾਜ ਸਿੰਘ ਪੰਡੋਰੀ, ਗੁਰਪ੍ਰਰੀਤ ਸਿੰਘ ਸੋਨੀ ਸੰਘੇੜਾ, ਟ੍ਰਾਈਡੈਂਟ ਅਧਿਕਾਰੀ ਸਵਿਤਾ, ਸਾਹਿਲ ਗੁਲਾਟੀ, ਦੀਪਕ ਗਰਗ, ਨਵਨੀਤ ਜਿੰਦਲ, ਵਿਨੋਦ ਗੋਇਲ ਆਦਿ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *