ਪੰਜਾਬ, ਚੰਡੀਗੜ੍ਹ 22 ਮਈ, (ਮਨਿੰਦਰ ਸਿੰਘ)
ਤਿਮਾਹੀ ਆਮਦਨ ਵਿੱਚ 12% ਵਾਧਾ, ਐਬਿਟਿਡਾ 15% ਵਧਿਆ, ਵਿੱਤੀ ਸਾਲ 2025 ਲਈ $690 ਕਰੋੜ ਦਾ ਮੁਫਤ ਕੈਸ਼ ਫਲੋ ਵਿੱਤੀ ਸਾਲ 2025 ਵਿੱਚ ਨੈੱਟ ਡੈੱਟ $635 ਕਰੋੜ ਘਟਿਆ, ਵਿੱਤੀ ਸਾਲ 2026 ਲਈ $0.50 ਪ੍ਰਤੀ ਸ਼ੇਅਰ ਦਾ ਅੰਤਰਿਮ ਲਾਭਅੰਸ਼ ਐਲਾਨ
ਟ੍ਰਾਈਡੈਂਟ ਲਿਮਿਟੇਡ ਨੇ 31 ਮਾਰਚ, 2025 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਅਤੇ ਵਿੱਤੀ ਸਾਲ 2025 ਦੇ ਲਈ ਸ਼ਾਨਦਾਰ ਵਿੱਤੀ ਨਤੀਜ਼ਿਆਂ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਚੌਥੀ ਤਿਮਾਹੀ ਵਿੱਚ ਬੀਤੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 12% ਵਾਧੇ ਦੇ ਨਾਲ 1883 ਕਰੌੜ ਰੁਪਏ ਦੀ ਆਮਦਨ ਦਰਜ ਕੀਤੀ ਹੈ। ਟ੍ਰਾਈਡੈਂਟ ਨੇ ਸਲਾਨਾ ਆਧਾਰ ’ਤੇ ਵੀ ਆਮਦਨ ਵਿੱਚ 11 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।
ਤਿਮਾਹੀ ਦੇ ਲਈ ਕੰਸੋਲਿਡੇਟੇਡ ਐਬਿਟਿਡਾ 264 ਕਰੋੜ ਰੁਪਏ ਰਿਹਾ ਅਤੇ ਇਸ ਵਿੱਚ ਤਿਮਾਹੀ ਦਰ ਤਿਮਾਹੀ 15 ਪ੍ਰਤੀਸ਼ਤ ਅਤੇ ਸਲਾਨਾ ਆਧਾਰ ’ਤੇ 18% ਦਾ ਵਾਧਾ ਦਰਜ ਕੀਤਾ ਗਿਆ।
ਚੌਥੀ ਤਿਮਾਹੀ ਦੇ ਲਈ ਕੰਸੋਲਿਡੇਟੇਡ ਸ਼ੁੱਧ ਲਾਭ 133 ਕਰੋੜ ਰੁਪਏ ਰਿਹਾ ਅਤੇ ਤਿਮਾਹੀ ਦਰ ਤਿਮਾਹੀ 67% ਅਤੇ ਸਲਾਨਾ ਆਧਾਰ ’ਤੇ 2 ਗੁਣਾ ਵਾਧਾ ਦਰਜ ਕੀਤਾ ਗਿਆ।
ਵਿੱਤੀ ਸਾਲ 2025 ਦੇ ਲਈ ਕੰਪਨੀ ਦਾ ਕੰਸੋਲਿਡੇਟੇਡ ਮਾਲੀਆ 7047 ਕਰੋੜ ਰੁਪਏ ਰਿਹਾ, ਜੋ ਸਾਲਾਨਾ ਆਧਾਰ ’ਤੇ 3% ਦਾ ਵਾਧਾ ਹੈ।
ਕੰਸੋਲਿਡੇਟੇਡ ਐਬਿਟਿਡਾ ਵਿੱਤੀ ਸਾਲ 24 ਵਿੱਚ 998 ਕਰੋੜ ਰੁਪਏ ਦੀ ਤੁਲਨਾ ਵਿੱਚ ਵਿੱਤੀ ਸਾਲ 25 ਵਿੱਚ 971 ਕਰੋੜ ਰੁਪਏ ਰਿਹਾ।
ਵਿੱਤੀ ਸਾਲ 25 ਲਈ ਕੰਸੋਲਿਡੇਟੇਡ ਸ਼ੁੱਧ ਲਾਭ (ਪੀ.ਏ.ਟੀ) 6% ਸਾਲਾਨਾ ਆਧਾਰ ’ਤੇ ਵਧ ਕੇ 371 ਕਰੋੜ ਰੁਪਏ ਹੋ ਗਿਆ।
ਇਸਦੇ ਨਾਲ ਹੀ 31 ਮਾਰਚ, 2025 ਨੂੰ ਕੰਪਨੀ ਦਾ ਨੇਟ ਡੇਟ 895 ਕਰੋੜ ਰੁਪਏ ਹੀ ਰਹਿ ਗਿਆ, ਜਦਕਿ 31 ਮਾਰਚ, 2024 ਨੂੰ ਇਹ 1530 ਕਰੋੜ ਰੁਪਏ ਸੀ, ਭਾਵ ਕਿ ਇਸ ਵਿੱਚ ਸ਼ੁੱਧ 635 ਕਰੋੜ ਦੀ ਕਮੀ ਦਰਜ ਕੀਤੀ ਗਈ ਹੈ।
ਵਿੱਤੀ ਨਤੀਜ਼ਿਆਂ ’ਤੇ ਪ੍ਰਤੀਕਿ੍ਰਆ ਦਿੰਦੇ ਹੋਏ ਸ਼੍ਰੀ ਦੀਪਕ ਨੰਦਾ, ਮੈਨੇਜਿੰਗ ਡਾਇਰੈਕਟਰ, ਟ੍ਰਾਈਡੈਂਟ ਲਿਮਿਟੇਡ ਨੇ ਕਿਹਾ ਕਿ ‘‘ਜਿਵੇਂ ਕਿ ਅਸੀਂ ਟ੍ਰਾਈਡੈਂਟ ਲਿਮਿਟੇਡ ਦੇ ਚੌਥੀ ਤਿਮਾਹੀ ਅਤੇ ਵਿੱਤੀ ਸਾਲ 25 ਦੇ ਨਤੀਜ਼ਿਆਂ ਨੂੰ ਦੇਖਦੇ ਹਾਂ ਤਾਂ ਇਹ ਸਪੱਸ਼ਟ ਹੈ ਕਿ ਚੁਣੌਤੀਪੂਰਨ ਵਿਆਪਕ ਆਰਥਿਕ ਸਥਿਤੀਆਂ ਵਿੱਚ, ਸਾਡੀ ਕੰਪਨੀ ਨੇ ਸਾਲ-ਦਰ-ਸਾਲ ਵਾਧਾ ਦਰਜ ਕੀਤਾ ਹੈ। ਅਸੀਂ ਕੰਪਨੀ ਦੇ ਡੇਟ ਪੋਰਟਫੋਲੀਓ ਵਿੱਚ ਕੁੱਲ 635 ਕਰੋੜ ਘਟਾ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਆਪਣੇ ਡੇਟ ਇਕੁਇਟੀ ਅਨੁਪਾਤ ਨੂੰ 0.35 ਤੋਂ 0.19 ਤੱਕ ਸੁਧਾਰ ਕਰਕੇ ਆਪਣੀ ਬੈਲੇਂਸ ਸ਼ੀਟ ਨੂੰ ਕਾਫੀ ਮਜ਼ਬੂਤ ਕੀਤਾ ਹੈ।
ਇਸਤੋਂ ਇਲਾਵਾ, ਆਰਥਿਕ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਉਤਰਾਅ-ਚੜਾਅ ਦੇ ਬਾਵਜੂਦ, ਸਾਲ-ਦਰ-ਸਾਲ ਆਧਾਰ ’ਤੇ ਮੌਜੂਦਾ ਅਨੁਪਾਤ ਵਿੱਚ 1.58 ਤੋਂ 2.01 ਤੱਕ ਸੁਧਾਰ ਦੁਆਰਾ ਸਾਡੀ ਵਿੱਤੀ ਸਿਹਤ ਮਜ਼ਬੂਤ ਹੋਈ ਹੈ।’’
ਉਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਨਵੇਂ ਪ੍ਰੋਡਕਟ ਡਿਵਲਪਮੈਂਟ ਅਤੇ ਗ੍ਰੀਨਫੀਲਡ ਪੋ੍ਰਜੈਕਟਸ ਦੁਆਰਾ ਸਟ੍ਰੇਟਜਿਕ ਡਾਇਵਰਸੀਫਿਕੇਸ਼ ਦਾ ਯਤਨ ਕਰ ਰਹੇ ਹਾਂ।
ਅੱਦ ਦੇ ਦੌਰ ਦੇ ਗਾਹਕਾਂ ਦੀ ਬਦਲ ਰਹੇ ਸਵਾਦ ਅਦੇ ਪਸੰਦ ਅਨੁਸਾਰ ਇਨੋਵੇਟਿਵ ਪ੍ਰੋਡਕਟਸ ’ਤੇ ਸਾਡਾ ਧਿਆਨ ਵਧਿਆ ਹੈ।
ਹਾਲ ਹੀ ਵਿੱਚ ਹੋਏ ਅਮਰੀਕੀ ਟੈਰਿਫ ਸੋਧਾਂ ਅਤੇ ਭਾਰਤ ਅਤੇ ਯੂਕੇ ਵਿਚਕਾਰ ਨਵੇਂ ਐਫਟੀਏ ਨਾਲ ਪੌਜਟਿਵ ਲਾਭ ਦੇ ਨਾਲ ਮਿਲ ਕੇ, ਅਸੀਂ ਤੇਜੀ ਨਾਲ ਉਭਰ ਰਹੇ ਨਵੇਂ ਮੌਕਿਆਂ ਦਾ ਲਾਭ ਉਠਾਉਣ ਲਈ ਚੰਗੀ ਸਥਿਤੀ ਵਿੱਚ ਹਾਂ।
ਇਸਦੇ ਨਾਲ ਹੀ ਅਸੀਂ ਸਸਟੇਨੇਬਲ ਗ੍ਰੋਥ ਅਤੇ ਆਪਰੇਸ਼ਨਲ ਐਕਸੀਲੈਂਸ ਦੇ ਲਈ ਆਪਣੀ ਵਚਨਬੱਧਤਾ ਬਣਾਈ ਰੱਖਦੇ ਹਾਂ। ਸ਼੍ਰੀ ਦੀਪਕ ਨੰਦਾ ਨੇ ਕਿਹਾ ਕਿ ਅੱਗੇ ਵਧਦੇ ਹੋਏ, ਅਸੀਂ ਆਪਣੇ ਵਾਲਿਊਮ, ਵੈਲਿਊ ਐਡੇਟ ਪ੍ਰੋਡਕਟਸ ਅਤੇ ਈ.ਐਸ.ਜੀ ਵਿੱਚ ਸੁਧਾਰ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ।
ਇਸ ਆਧਾਰ ’ਤੇ , ਟ੍ਰਾਈਡੈਂਟ ਲਿਮਿਟੇਡ ਆਉਣ ਵਾਲੇ ਸਮੇਂ ਵਿੱਚ ਸਸਟੇਨੇਬਲ ਗ੍ਰੋਥ ਅਤੇ ਇਨੋਵੇਸ਼ਨ ਦਾ ਆਪਣਾ ਸਫਰ ਜਾਰੀ ਰੱਖਣ ਲਈ ਤਿਆਰ ਹੈ।
ਵਿੱਤੀ ਸਾਲ 2025 ਵਿੱਚ ਬਿਜ਼ਨਸ ਪਰਫਾਰਮੈਂਸ: ਸਾਲ ਦੇ ਲਈ ਯਾਰਨ ਬਿਜ਼ਨਸ ਦਾ ਕੰਸੋਲਿਡੇਟੇਡ ਮਾਲੀਆ ਵਿੱਤੀ ਸਾਲ 25 ਵਿੱਚ 3612 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਇਹ 3262 ਕਰੋੜ ਰੁਪਏ ਸੀ; ਇਸ ਵਿੱਚ 11% ਦੀ ਗੋ੍ਰਥ ਦਰਜ ਕੀਤੀ ਗਈ ਹੈ। ਸਾਲ ਦੇ ਲਈ ਹੋਮ ਟੈਕਸਟਾਈਲ ਬਿਜ਼ਨਸ ਦਾ ਕੰਸੋਲਿਡੇਟੇਡ ਮਾਲੀਆ 3968 ਕਰੋੜ ਰੁਪਏ ਰਿਹਾ, ਜੋ ਕਿ ਪਿਛਲੇ ਸਾਲ ਤੋਂ 2% ਵਾਧਾ ਦਰਸ਼ਾਉਂਦਾ ਹੈ।
ਵਿੱਤੀ ਸਾਲ 25 ਲਈ ਪੇਪਰ ਅਤੇ ਕੈਮੀਕਲਸ ਬਿਜ਼ਨਸ ਦਾ ਕੰਸੋਲਿਡੇਟੇਡ ਮਾਲੀਆ ਵਿੱਤੀ ਸਾਲ 24 ਦੇ 1146 ਕਰੋੜ ਰੁਪਏ ਦੀ ਤੁਲਨਾ ਵਿੱਚ 1008 ਕਰੋੜ ਰੁਪਏ ਰਿਹਾ।
ਸੋਲਰ ਸਮਰੱਥਾ 11.02MWp ਤੋਂ ਵਧ ਕੇ 51.92MWp ਹੋ ਗਈ, ਜਿਸ ਨਾਲ ਕਾਰਬਨ ਫੁਟਪਿ੍ਰੰਟ ਕਮ ਹੋਇਆ।
Posted By SonyGoyal