ਮਨਿੰਦਰ ਸਿੰਘ, ਬਰਨਾਲਾ

ਕਹਿੰਦੇ ਧਮਕੀਆਂ ਦਿੰਦਾ ਹੈ ਡਾਕਟਰ ਦਾ ਪਰਿਵਾਰ – ਸੁਮਿਤ ਗੋਇਲ

ਐਸਐਸਪੀ ਬਰਨਾਲਾ ਨੂੰ ਕੀਤੀ ਸ਼ਿਕਾਇਤ, ਡੀ ਐਸ ਪੀ ਬਰਨਾਲਾ ਕਰਨਗੇ ਕਾਰਵਾਈ

ਪਿਛਲੇ ਦਿਨੀ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਹੱਡੀਆਂ ਦੇ ਮਾਹਰ ਡਾਕਟਰ ਤੁਸ਼ਾਰ ਸਿੰਘਲਾ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਲਜ਼ਾਮ ਲਗਾਏ ਗਏ ਕੇ ਡਾਕਟਰ ਵੱਲੋਂ ਮਰੀਜ਼ ਪਾਸੋਂ ਮੋਟੀ ਰਕਮ ਵਸੂਲੀ ਗਈ ਹੈ ਅਤੇ ਮਾੜਾ ਇਲਾਜ ਕੀਤਾ ਗਿਆ ਹੈ।

ਪੀੜਿਤ ਸੁਮਿਤ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਜਿੰਨਾ ਦੇ ਗੋਡੇ ਬਦਲਣ ਖਾਤਰ ਉਹਨਾਂ ਨੂੰ 21 ਦਸੰਬਰ 2023 ਨੂੰ ਬਰਨਾਲਾ ਦੇ ਸਿਵਿਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।

ਇਲਜ਼ਾਮ ਲਗਾਏ ਕੇ ਡਾਕਟਰ ਦੀ ਲਾਪਰਵਾਹੀ ਕਾਰਨ ਉਹਨਾਂ ਦੇ ਪਿਤਾ ਦੀ ਹਾਲਤ ਖਰਾਬ ਹੋ ਗਈ ਅਤੇ ਉਹਨਾਂ ਨੂੰ ਡੀਐਮਸੀ ਲੁਧਿਆਣਾ ਰੈਫਰ ਕਰਨਾ ਪੈ ਗਿਆ।

ਉਹਨਾਂ ਨੇ ਕਿਹਾ ਕਿ ਪੈਸੇ ਦੀ ਲੁੱਟ ਕਸੁੱਟ ਉਹ ਬਰਦਾਸ਼ਤ ਵੀ ਕਰ ਲੈਂਦੇ ਪਰੰਤੂ ਡਾਕਟਰ ਦੀ ਲਾਪਰਵਾਹੀ ਕਾਰਨ ਉਹਨਾਂ ਦੇ ਪਿਤਾ ਦੇ ਗੋਡਿਆਂ ਦਾ ਅਪਰੇਸ਼ਨ ਕਰਾਉਣ ਤੋਂ ਬਾਅਦ ਉਹਨਾਂ ਦੇ ਪਿਤਾ ਬੋਲਣ ਤੋਂ ਵੀ ਅਸਮਰਥ ਹੋ ਚੁੱਕੇ ਹਨ ਅਤੇ ਜਿੰਦਗੀ ਮੌਤ ਨਾਲ ਜੂਝ ਰਹੇ ਹਨ।

ਖੇਡਾਂ ਇੱਥੇ ਹੀ ਨਹੀਂ ਖਤਮ ਹੋਇਆ ਬਰਨਾਲਾ ਦੇ ਸਿਵਿਲ ਸਰਜਨ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਾਕਟਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਧਮਕੀਆਂ ਅਤੇ ਪ੍ਰੈਸ਼ਰ ਦਾ ਦਬਾਅ ਜਦੋਂ ਬਹੁਤ ਵਧੀਆ ਤਾਂ ਪੀੜਤ ਧਿਰ ਨੇ ਬਰਨਾਲਾ ਦੇ ਐਸਐਸਪੀ ਦਾ ਬੂਹਾ ਖੜਕਾ ਦਿੱਤਾ।

ਪੀੜਤ ਤੇਰੇ ਵੱਲੋਂ ਬਰਨਾਲਾ ਦੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਿਕ ਨੂੰ ਸਾਰੀ ਘਟਨਾ ਸ਼ਿਕਾਇਤ ਦੇ ਰੂਪ ਵਿੱਚ ਲਿਖਤੀ ਦਿੱਤੀ ਜਾ ਚੁੱਕੀ ਹੈ।

ਪੀੜਤ ਧਿਰ ਨੂੰ ਆਪਣੇ ਜਾਨੀ ਅਤੇ ਮਾਲੀ ਨੁਕਸਾਨ ਦੀ ਚਿੰਤਾ ਖਾ ਰਹੀ ਹੈ।

ਦਿੱਤੀ ਹੋਈ ਸ਼ਿਕਾਇਤ ਵਿੱਚ ਪੀੜਤ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੇ ਡਾਕਟਰ ਅਤੇ ਉਸਦੇ ਪਰਿਵਾਰ ਦਾ ਹਵਾਲਾ ਦਿੱਤਾ ਗਿਆ ਹੈ।

ਮੈਨੂੰ ਇਸ ਬਾਰੇ ਕੋਈ ਪਤਾ ਨਹੀਂ – ਡਾਕਟਰ ਤੁਸ਼ਾਰ ਸਿੰਗਲਾ

ਇਸ ਮੌਕੇ ਜਦੋਂ ਡਾਕਟਰ ਤੁਸ਼ਾਰ ਸਿੰਗਲਾ ਸਿਵਿਲ ਹਸਪਤਾਲ ਬਰਨਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਨੂੰ ਦਿੱਤੀ ਗਈ ਸ਼ਿਕਾਇਤ ਉੱਤੇ ਪੜਤਾਲ ਚੱਲ ਰਹੀ ਹੈ ਅਤੇ ਉਹ ਅੱਜ ਪੜਤਾਲ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਚੁੱਕੇ ਹਨ ਅਤੇ ਜੋ ਵੀ ਫੈਸਲਾ ਹੋਵੇਗਾ ਮੈਨੂੰ ਨੂੰ ਮਨਜ਼ੂਰ ਹੋਵੇਗਾ।

ਮੈਂ ਆਪਣੀ ਨੌਕਰੀ ਨੂੰ ਫਰਜ਼ ਸਮਝ ਕੇ ਹੀ ਕੀਤਾ ਹੈ। ਆਪਣੇ ਉੱਤੇ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਡਾਕਟਰ ਤੁਸ਼ਾਰ ਸਿੰਘਲਾ ਨੇ ਬੇਬੁਨਿਆਦ ਦੱਸਿਆ।

Posted By SonyGoyal

Leave a Reply

Your email address will not be published. Required fields are marked *