ਸੋਨੀ ਗੋਇਲ ਬਰਨਾਲਾ
ਸਿਹਤ ਵਿਭਾਗ ਵਿੱਚ ਉੱਦਮੀ ਅਤੇ ਮਿਹਨਤੀ ਡਾਕਟਰੀ ਸੇਵਾਵਾਂ ਦੇਣ ਬਦਲੇ ਡਾ ਤਪਿੰਦਰ ਜੋਤ ਕੌਸ਼ਲ ਸੀਨੀਅਰ ਮੈਡੀਕਲ ਅਫਸਰ , ਸਿਵਲ ਹਸਪਤਾਲ ਬਰਨਾਲਾ ਦਾ “ਅੰਗਹੀਣ ਦਿਵਸ” ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਵੱਲੋਂ ਚੰਡੀਗੜ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਮੈਡਮ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਡਾ ਜੋਤੀ ਕੌਸ਼ਲ ਐਸ.ਐਮ.ੳ. ਵੱਲੋਂ ਇੱਕ ਡਾਕਟਰ ਅਤੇ ਉੱਚ ਅਧਿਕਾਰੀ ਵੱਜੋ ਜੋ ਸੇਵਾਵਾਂ ਨਿਭਾਈਆ ਗਈਆਂ ਹਨ ਓਹ ਕਾਬਲੇ ਤਾਰੀਫ ਹਨ ਜਿਸ ਵੱਜੋ ਇਹ ਸਨਮਾਨ ਉਨ੍ਹਾਂ ਦੀ ਲਗਨ ਅਤੇ ਮਿਹਨਤ ਨੂੰ ਸਲਾਮ ਹੈ
ਉਨ੍ਹਾ ਕਿਹਾ ਕਿ ਅੰਗਹੀਣ ਹੋਣਾ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਤਰਾਂ ਦੀ ਰੁਕਾਵਟ ਨਹੀ ਹੋ ਸਕਦਾ ਡਾ ਜੋਤੀ ਕੌਸ਼ਲ ਦਾ ਸੂਬਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਹੋਣਾ ਸਿਹਤ ਵਿਭਾਗ ਬਰਨਾਲਾ ਦੀ ਮਾਣਮੱਤੀ ਪ੍ਰਾਪਤੀ ਹੈ ।
Posted By SonyGoyal