ਬਰਨਾਲਾ 23 ਸਤੰਬਰ ( ਸੋਨੀ ਗੋਇਲ )
ਉੱਤਮ ਸਿਹਤ ਸੇਵਾਵਾਂ ਲਈ ਹਰ ਲੋੜੀਂਦਾ ਕਦਮ ਚੁੱਕਿਆ
ਜਾਵੇਗਾ: ਡਾ ਜੋਤੀ ਕੌਸ਼ਲ
“ਸਿਹਤ ਵਿਭਾਗ ਦਾ ਮੁੱਖ ਮੰਤਵ ਹਰ ਵਰਗ ਦੇ ਵਿਅਕਤੀ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਜਿਸ ਦੀ ਪੂਰਤੀ ਹਿੱਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਅਤੇ ਸਮੇਂ ਸਿਰ ਪ੍ਰਦਾਨ ਕਰਨਾ ਸਾਡੀ ਅਹਿਮ ਤੇ ਮੁੱਢਲੀ ਜ਼ਿੰਮੇਵਾਰੀ ਹੈ”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਤਪਿੰਦਰਜੋਤ ਕੌਸ਼ਲ ਨੇ ਕਾਰਜਕਾਰੀ ਸਿਵਲ ਸਰਜਨ ਬਰਨਾਲਾ ਦਾ ਕਾਰਜ ਸੰਭਾਲਣ ਮੌਕੇ ਕੀਤਾ।
ਡਾ ਤਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ, ਮੁੱਖ ਮੰਤਰੀ ਕੈਂਸਰ ਰਾਹਤ ਫੰਡ ਕੋਸ਼ ਯੋਜਨਾ, ਮੁਫਤ ਹੈਪਾਟਾਈਟਸ ਸੀ ਰਿਲੀਫ ਫੰਡ ਯੋਜਨਾ, ਬੱਚਿਆ ਅਤੇ ਗਰਭਵਤੀ ਔਰਤਾਂ ਦਾ ਮੁਫਤ ਟੀਕਾਕਰਨ ਸਮੇਤ ਕਈ ਹੋਰ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਪ੍ਰਤੀ ਆਮ ਲੋਕਾਂ ਨੂੰ ਹੋਰ ਵੀ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਡਾ ਪ੍ਰਵੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ, ਡਾ ਗੁਰਮਿੰਦਰ ਔਜਲਾ ਡੀ.ਐਮ.ਸੀ., ਡਾ ਗੁਰਬਿੰਦਰ ਕੌਰ ਜਿਲਾ ਟੀਕਾਕਰਨ ਅਫਸਰ , ਡਾ ਜਸਪ੍ਰੀਤ ਸਿੰਘ ਜਿਲਾ ਸਿਹਤ ਅਫਸਰ ਅਤੇ ਸਿਵਲ ਸਰਜਨ ਦਫਤਰ ਬਰਨਾਲਾ ਦੇ ਸਮੂਹ ਸਟਾਫ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਦਾ ਆਹੁਦਾ ਸੰਭਾਂਲਣ ਮੌਕੇ ਸਵਾਗਤ ਕੀਤਾ ਗਿਆ।
Posted By Sony Goyal