ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ

ਪਟਿਆਲਾ ਲਈ ਮਾਣ ਵਾਲੀ ਗੱਲ, ਦੇਸ਼ ਭਰ ‘ਚ ਚੋਟੀ ਦੇ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਹੀ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਬਾਰੇ ਦਿੱਤੀ ਪੇਸ਼ਕਾਰੀ

6 ਜਨਵਰੀ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਵਿੱਚ ਜ਼ਿਲ੍ਹਾ ਕੁਲੈਕਟਰਾਂ ਦੁਆਰਾ ਪ੍ਰਾਪਤ ਕੀਤੀ ਸ਼ਾਨਦਾਰ ਪ੍ਰਗਤੀ ਦੇ ਇੱਕ ਮਿਸਾਲੀ ਵਰਚੁਅਲ ਸਮਾਗਮ ਮੌਕੇ ਪਟਿਆਲਾ ਜ਼ਿਲ੍ਹੇ ਨੂੰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਬਾਰੇ ਪੇਸ਼ਕਾਰੀ ਦੇਣ ਦਾ ਮਾਣ ਹਾਸਲ ਹੋਇਆ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੀ ਓਡੀਐਫ ਪਲੱਸ ਯਾਤਰਾ ਦੀ ਪੇਸ਼ਕਾਰੀ ਦੇਸ਼ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਸਨਮੁੱਖ ਉਜਾਗਰ ਕੀਤੀ।

ਪਟਿਆਲਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੇਸ਼ ਭਰ ਦੇ ਸਿਖਰਲੇ 10 ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕਰਦਿਆਂ ਪਟਿਆਲਾ ਦੀ ਓਡੀਐਫ ਪਲੱਸ ਯਾਤਰਾ ਦੀ ਪੇਸ਼ਕਾਰੀ ਦਿੰਦਿਆਂ ਕਮਿਊਨਿਟੀ ਭਾਗੀਦਾਰੀ ਦੁਆਰਾ ਸੰਚਾਲਿਤ ਸਫਲ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਹਿਲਕਦਮੀਆਂ ‘ਤੇ ਜ਼ੋਰ ਦਿੰਦੇ ਹੋਏ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਗਾਜ਼ੀਪੁਰ ਦੀ ਗਊਸ਼ਾਲਾ ਵਿਖੇ ਗੋਬਰਧਨ ਪਲਾਂਟ ਅਤੇ ਸਨੌਰ ਦੇ ਪਿੰਡ ਡੀਲਵਾਲ ਵਿੱਚ ਇੱਕ ਆਲ-ਜੈਂਡਰ ਕਮਿਊਨਿਟੀ ਸੈਨੇਟਰੀ ਕੰਪਲੈਕਸ ਦੀ ਸਥਾਪਨਾ ਸ਼ਾਮਲ ਹੈ।

ਆਪਣੀ ਪੇਸ਼ਕਾਰੀ ਦੌਰਾਨ, ਸਾਕਸ਼ੀ ਸਾਹਨੀ ਨੇ ਸਵੱਛ ਭਾਰਤ ਮਿਸ਼ਨ ਦੀ ਦ੍ਰਿੜ ਨਿਗਰਾਨੀ ਲਈ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਨੁਪ੍ਰਿਤਾ ਜੌਹਲ ਦੀ ਸ਼ਲਾਘਾ ਕਰਦੇ ਹੋਏ, ਕਮਿਊਨਿਟੀ ਦੀ ਸ਼ਮੂਲੀਅਤ, ਸਥਾਨਕ ਗੈਰ ਸਰਕਾਰੀ ਸੰਗਠਨਾਂ ਅਤੇ ਯੂਥ ਕਲੱਬਾਂ ਨੂੰ ਇਸ ਸਫਲਤਾ ਦਾ ਸਿਹਰਾ ਦਿੱਤਾ।

ਵੱਖ-ਵੱਖ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸੈਨੀਟੇਸ਼ਨ ਟੀਮ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਿਪਨ ਸਿੰਗਲਾ,

ਡੀ.ਡਬਲਯੂ.ਐੱਸ.ਐੱਸ. ਦੀ ਆਈ.ਈ.ਸੀ. ਸਪੈਸ਼ਲਿਸਟ ਵੀਰਪਾਲ ਦੀਕਸ਼ਿਤ, ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਸੇਵਿਆ ਸ਼ਰਮਾ, ਡੀ.ਡੀ.ਪੀ.ਓ. ਅਮਨਦੀਪ ਕੌਰ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਵਿਨੀਤ ਸ਼ਰਮਾ ਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਸਮੇਤ ਮਨਰੇਗਾ ਦੀ ਜਿਲ੍ਹਾ ਨੋਡਲ ਅਫਸਰ ਪੂਜਾ ਰਾਣੀ ਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਡਾ. ਰਜਨੀਸ਼ ਸ਼ਰਮਾ ਦੇ ਨਾਲ-ਨਾਲ ਸਥਾਨਕ ਐਨ.ਜੀ.ਓਜ਼ ਅਤੇ ਯੂਥ ਕਲੱਬਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।

Posted By SonyGoyal

Leave a Reply

Your email address will not be published. Required fields are marked *