ਮਨਿੰਦਰ ਸਿੰਘ, ਬਰਨਾਲਾ
ਹੱਕ ਸੱਚ ਦਾ ਜਫਰਨਾਮਾ
3 ਜਨਵਰੀ, ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਲੋਕਾਂ ਵੱਲੋਂ ਪੂਰਾ ਹਫਤਾ ਲੰਗਰ ਲਗਾਏ ਜਾਣ ਦੀ ਪ੍ਰਥਾ ਅਮਰ ਹੋ ਚੁੱਕੀ ਹੈ। ਗੁਰੂ ਨਾਨਕ ਸਾਹਿਬ ਦੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ ਹੋਇਆ ਹੁਣ ਤੱਕ ਲੰਗਰ ਚੱਲ ਰਹੇ ਹਨ। ਬਰਨਾਲਾ ਦੇ ਸੁਪਰਡੰਟੀ ਨੇੜੇ ਡੇਰਾ ਬਾਬਾ ਹਰਭਜਨ ਦਾਸ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਨ ਉਪਰੰਤ ਪੂਰੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ। ਅਦਾਰਾ ਹੱਕ ਸੱਚ ਦਾ ਜਫਰਨਾਮਾ ਨਾਲ ਗੱਲਬਾਤ ਕਰਦੇ ਹੋਏ ਵਿੱਕੀ ਮਹੰਤ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਪ੍ਰਥਾ ਨੂੰ ਅਮਰ ਕਰਕੇ ਰੱਖਿਆ ਜਾਵੇਗਾ। ਕਿਹਾ ਕਿ ਛੋਲੇ ਪੂਰੀਆਂ ਦਾਲ ਫੁਲਕਾ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਹੈ। ਕਿਹਾ ਕਿ ਨਵੇਂ ਸਾਲ ਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਸਭ ਜਗਹਾ ਤੇ ਸੁੱਖ ਸ਼ਾਂਤੀ ਰਹੇ ਅਤੇ ਪਰਮਾਤਮਾ ਸਭ ਤੇ ਆਪਣੀ ਮਿਹਰ ਬਣਾ ਕੇ ਰੱਖੇ। ਇਸ ਮੌਕੇ ਮਹੰਤ ਕਰਫੂਲ ਵੈਦ ਨਵਦੀਪ ਪਰਭਾਕਰ ਇੰਦਰਜੀਤ ਯੁਵਰਾਜ ਕੁਸ਼ਾਨ ਕਿਸਾਨ ਸੂਜਲ ਅਰੋੜਾ ਆਦਿ ਹਾਜ਼ਰ ਸਨ।