ਛੁੱਟੀ ਦੇ ਸਮੇਂ ਵੀ ਲੋਕਾਂ ਨੂੰ ਨਿਰਵਿਗਨ ਮਿਲੀਆਂ ਸੇਵਾਵਾਂ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਾਲ ਲੋਕਾਂ ਦੀ ਸੇਵਾ “ਚ ਹਾਜ਼ਰ – ਡਿਪਟੀ ਕਮਿਸ਼ਨਰ ਬਰਨਾਲਾ
ਮਨਿੰਦਰ ਸਿੰਘ, ਬਰਨਾਲਾ
ਜਿਵੇਂ ਹੀ ਪੰਜਾਬ ਦੇ ਤਸਤੀਲਦਾਰਾਂ ਨੇ ਛੁੱਟੀ ਮੰਗੀ ਤਾਂ ਸਰਕਾਰ ਵੱਲੋਂ ਛੁੱਟੀ ਤੋਂ ਮਨਾ ਕਰਨ ਤੋਂ ਬਾਅਦ ਉਹਨਾਂ ਨੇ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ। ਸਮੂਹਿਕ ਛੁੱਟੀ ਲੈਣ ਤੋਂ ਬਾਅਦ ਪੰਜਾਬ ਸਰਕਾਰ ਦਾ ਦਬੰਗ ਐਕਸ਼ਨ ਵੇਖਣ ਨੂੰ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪ ਤਹਿਸੀਲਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀ ਖੱਜਲ ਖੁਵਾਰੀ ਨੂੰ ਮੁੱਖ ਰੱਖਦੇ ਰਾਹਤ ਦੇਣ ਲਈ ਤਹਿਸੀਲਦਾਰਾਂ ਦੀ ਛੁੱਟੀ ਤੋਂ ਖਫਾ ਹੋ ਕੇ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਨਗੋ ਜਾਂ ਹੋਰ ਪੀਸੀਐਸ ਅਧਿਕਾਰੀ ਰਜਿਸਟਰੀਆਂ ਕਰਨਗੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦੁਵਿਧਾ ਨਹੀਂ ਆਉਣ ਦਿੱਤੀ ਜਾਵੇਗੀ।

ਅਸਲ ਚ ਕੀ ਹੈ ਤਹਿਸੀਲਦਾਰਾਂ ਦਾ ਪੂਰਾ ਮਾਮਲਾ
ਕੁਝ ਤਹਿਸੀਲਦਾਰ ਜੋ ਕਿ ਬਿਊਰੋ ਵਿਜੀਲੈਂਸ ਵੱਲੋਂ ਕਾਬੂ ਕੀਤੇ ਹੋਏ ਹਨ। ਤਹਿਸੀਲਦਾਰਾਂ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਜਦੋਂ ਰੋਜ਼ਾਨਾ ਹੀ ਮੀਡੀਆ ਚ ਚਰਚਾਵਾਂ ਦਾ ਵਿਸ਼ਾ ਬਣਨ ਲੱਗੇ ਤਾਂ ਪੰਜਾਬ ਸਰਕਾਰ ਨੇ ਉਹਨਾਂ ਤੇ ਚੂੜੀ ਕਸਦੇ ਹੋਏ ਵਿਜੀਲੈਂਸ ਬਿਊਰੋ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਜਿਸ ਤੋਂ ਬਾਅਦ ਤਹਿਸੀਲਦਾਰਾਂ ਦਾ ਰਿਸ਼ਵਤ ਲੈਣ ਵਾਲਾ ਹੱਥ ਕੰਡਾ ਕਿਤੇ ਨਾ ਕਿਤੇ ਉਹਨਾਂ ਦੇ ਹੀ ਕੰਢੇ ਬਣ ਕੇ ਚੁਬਣ ਲੱਗਿਆ। ਤਹਿਸੀਲਦਾਰਾਂ ਦੀ ਹੜਤਾਲ ਦਾ ਕਾਰਨ ਇਹ ਹੈ ਕਿ ਉਨਾਂ ਦੇ ਫਲੇ ਗਏ ਸਾਥੀ ਜੋ ਕਿ ਵਿਜੀਲੈਂਸ ਬਿਊਰੋ ਨੇ ਲੰਗੇ ਹੱਥੀ ਫੜੇ ਹਨ ਉਹਨਾਂ ਨੂੰ ਛਡਵਾਉਣ ਦਾ ਮਾਮਲਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬਿਹਾਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਟੋਲਰੈਂਸ ਅਗੇਂਸਟ ਕਰਪਸ਼ਨ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਨੇ ਕਿਹਾ ਕਿ ਟੋਲੈਂਸ ਅਗੇਂਸਟ ਕਰਪਸ਼ਨ ਜੀਰੋ, ਮੁੜ ਤੋਂ ਪੰਜਾਬ ਬਣੇਗਾ ਹੀਰੋ। ਜਿਵੇਂ ਹੀ ਮੁੱਖ ਮੰਤਰੀ ਪੰਜਾਬ ਨੇ ਦੁਪਹਿਰ ਵੇਲੇ ਤਹਿਸੀਲਦਾਰਾਂ ਦੀ ਸਮੂਹਿਕ ਛੁੱਟੀ ਦਾ ਵਿਰੋਧ ਕਰਦੇ ਹੋਏ ਸਾਰੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਨੂੰ ਅਧਿਕਾਰ ਦੇ ਦਿੱਤੇ ਕਿ ਉਹ ਆਪਣੇ ਤੌਰ ਤੇ ਨਿਰਵਿਘਨ ਰਜਿਸਟਰੀਆਂ ਦਾ ਕੰਮ ਕਰਵਾਉਂਦੇ ਰਹਿਣ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ।
ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੰਦ ਹਾਂ – ਡਿਪਟੀ ਕਮਿਸ਼ਨਰ ਬਰਨਾਲਾ
ਸ਼ਾਮ ਦੇ ਤਕਰੀਬਨ 5 ਵਜੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਤਹਿਸੀਲ ਦਫਤਰ ਦਾ ਦੌਰਾ ਕੀਤਾ ਅਤੇ ਵੱਡੀ ਗੱਲ ਤਾਂ ਇਹ ਸਾਹਮਣੇ ਆਈ ਕੇ ਜਿਸ ਵੇਲੇ ਸਾਰੇ ਅਫਸਰ ਸਾਹਿਬਾਨ ਛੁੱਟੀ ਸਮੇਂ ਦਫਤਰਾਂ ਚੋਂ ਚਲੇ ਜਾਂਦੇ ਹਨ ਉਸ ਸਮੇਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬਿਨਿਥ ਵੱਲੋਂ ਨਵੀਂ ਰਜਿਸਟਰੀਆਂ ਵਾਲੀ ਆਈਡੀ ਬਣਵਾ ਕੇ ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ। ਪੂਰਾ ਦਿਨ ਹੜਤਾਲ ਤੋਂ ਖੱਜਲ ਖੁਆਰ ਹੋਏ ਲੋਕਾਂ ਨੂੰ ਨਵੀਂ ਆਸ ਜਾਗੀ ਅਤੇ ਉਨਾਂ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਦੀ ਸੇਵਾ ਚ ਸਾਰੇ ਅਧਿਕਾਰੀ ਹਮੇਸ਼ਾ ਹਾਜ਼ਰ ਹਨ ਸ਼ਹਿਰ ਵਾਸੀਆਂ ਨੂੰ ਹਰ ਤਕਲੀਫ ਤੋਂ ਰਾਹਤ ਦੇਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਚਨਬੰਦ ਹੈ। ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਕੋਲ ਆਪਣੀ ਦਰਖਾਸਤ ਅਰਜੀ ਲੈ ਕੇ ਆ ਸਕਦਾ ਹੈ।

15 ਦੇ ਕਰੀਬ ਕੀਤੀਆਂ ਗਈਆਂ ਰਜਿਸਟਰੀਆਂ – ਰਜਿਸਟਰਾਰ ਡਾਬਲਾ
ਰਜਿਸਟਰੀ ਕਰਨ ਦੀ ਜਿੰਮੇਵਾਰੀ ਅਤੇ ਤਹਿਸੀਲਦਾਰ ਦੀ ਜਿੰਮੇਵਾਰੀ ਨਿਭਾ ਰਹੇ ਵਿੱਕੀ ਡਾਬਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਉੱਚ ਅਧਿਕਾਰੀਆਂ ਤੋਂ ਹੁਕਮ ਮਿਲੇ ਤਾਂ ਉਹ ਉਸੇ ਸਮੇਂ ਹੀ ਤਹਿਸੀਲ ਦਫਤਰ ਵਿਖੇ ਹਾਜ਼ਰ ਹੋ ਗਏ। ਉਹਨਾਂ ਨੇ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਰਜਿਸਟਰੀਆਂ ਕਰਨ ਦਾ ਹੁਕਮ ਹੋਇਆ ਉਹਨਾਂ ਵੱਲੋਂ ਬਣਦੀ ਕਾਰਵਾਈ ਅਮਲ ਚ ਲਿਆਂਦੀ ਗਈ ਅਤੇ ਸ਼ਾਮ ਦੇ 6 ਵਜੇ ਤੱਕ ਤਕਰੀਬਨ 15 ਦੇ ਕਰੀਬ ਰਜਿਸਟਰੀਆਂ ਕੀਤੀਆਂ ਗਈਆਂ। ਵਿੱਕੀ ਡਾਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਉਹਨਾਂ ਦੇ ਉੱਚ ਅਧਿਕਾਰੀਆਂ ਦਾ ਅਗਲਾ ਜੋ ਵੀ ਫੈਸਲਾ ਜੋ ਵੀ ਹੁਕਮ ਹੋਵੇਗਾ ਉਹ ਉਸਨੂੰ ਨਿਭਾਉਣ ਲਈ ਵਚਨ ਬੰਦ ਰਹਿਣਗੇ ਅਤੇ ਲੋਕਾਂ ਨੂੰ ਨਿਰਵਗਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਸਰਕਾਰ ਦਾ ਸ਼ਲਾਘਾਯੋਗ ਕੰਮ – ਰਜਿਸਟਰੀ ਧਾਰਕ
ਇਸ ਮੌਕੇ ਆਪਣੀ ਰਜਿਸਟਰੀ ਕਰਵਾਉਣ ਪਹੁੰਚੇ ਮਹਿੰਦਰ ਕੌਰ ਜਸਵਿੰਦਰ ਕੌਰ ਜੰਗ ਸਿੰਘ ਆਦਿ ਨੇ ਕਿਹਾ ਕਿ ਉਹ ਸਰਕਾਰ ਅਤੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਕਿ ਉਹਨਾਂ ਨੂੰ ਤਹਿਸੀਲਦਾਰਾਂ ਦੀ ਹੜਤਾਲ ਚ ਐਡੀ ਵੱਡੀ ਖੱਜਲ ਖਵਾਰੀ ਤੋਂ ਬਚਾਇਆ ਗਿਆ। ਕਿਹਾ ਕਿ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਨੇ ਰਜਿਸਟਰੀ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਨਿਰਵਿਘਨ ਤੌਰ ਤੇ ਕਰਵਾਇਆ।