ਬਠਿੰਡਾ/ਦਿਹਾਤੀ 23 ਮਈ (ਜਸਵੀਰ ਸਿੰਘ)
ਜ਼ਿਲਾ ਕਿਸਾਨ ਵਿੰਗ ਪ੍ਰਧਾਨ ਖੇਤੀਬਾੜੀ ਬੈਂਕ ਚੇਅਰਮੈਨ ਨੇ ਸਰਕਾਰ ਤੱਕ ਕੀਤੀ ਪਹੁੰਚ, ਮੰਡੀ ਹੋਵੇ ਬਹਾਲ
ਤੁੰਗਵਾਲੀ ਬੱਕਰਾ ਮੰਡੀ ਨਾ ਹੋਵੇ ਬੰਦ, ਨੌਜਵਾਨਾਂ ਨੂੰ ਮਿਲਿਆ ਹੈ ਰੁਜ਼ਗਾਰ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੂੰ ਦਿੱਤੇ ਜਾਂਚ ਦੇ ਆਦੇਸ਼
ਤੁੰਗਵਾਲੀ ਪਿੰਡ ਦੀ ਬੱਕਰਾ ਮੰਡੀ, ਜੋ ਲੰਬੇ ਸਮੇਂ ਤੋਂ ਚੱਲ ਰਹੀ ਸੀ, ਨੂੰ ਇੱਕ ਸਿਆਸੀ ਲੀਡਰ ਦੇ ਦਖਲ ਕਾਰਨ ਬੰਦ ਕਰਵਾ ਦਿੱਤਾ ਗਿਆ ਹੈ।
ਇਸ ਫੈਸਲੇ ਨਾਲ ਸਥਾਨਕ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਰੋਸ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ ਹੈ।
ਆਪ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕੋਟ ਫੱਤਾ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਡੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਨੂੰ ਸੁਲਝਾਉਣ ਲਈ ‘ਆਪ’ ਲੀਡਰਸ਼ਿਪ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਦੇਣ ਲਈ ਸੱਤਾ ਵਿੱਚ ਆਈ ਹੈ, ਨਾ ਕਿ ਖੋਹਣ ਲਈ।
ਹੁਣ ਦੇਖਣਾ ਇਹ ਹੈ ਕਿ ਇਹ ਮੰਡੀ ਕਦੋਂ ਮੁੜ ਸ਼ੁਰੂ ਹੁੰਦੀ ਹੈ।
Posted By SonyGoyal