ਸੋਨੀ ਗੋਇਲ, ਬਰਨਾਲਾ
ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਅਤੇ ਸਿੱਖ ਵਿਦਵਾਨ ਤੇਜਾ ਸਿੰਘ ਤਿਲਕ ਦੀ ਪੁਸਤਕ ‘ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ ‘ ਬੀਤੇ ਦਿਨ ਰਿਲੀਜ਼ ਕੀਤੀ ਗਈ।
ਇਹ ਰਸਮ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।
ਇਸ ਮੌਕੇ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਤੇਜਾ ਤਿਲਕ ਨੇ ਇਹ ਪੁਸਤਕ ਪੰਜਾਬੀ ਵਿਚ ਅਨੁਵਾਦ ਕਰਕੇ ਵਡਮੁੱਲਾ ਕਾਰਜ ਕੀਤਾ ਹੈ। ਇਸ ਕਾਰਜ ਨੂੰ ਇਤਿਹਾਸਕ ਕਾਰਜ ਕਿਹਾ ਜਾ ਸਕਦਾ ਹੈ ਜਿਹੜਾ ਕਿਤਾਬੀ ਦੁਨੀਆਂ ਵਿਚ ਮੀਲ ਪੱਥਰ ਸਮਝਿਆ ਜਾਵੇਗਾ ।
ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਇਹ ਪੁਸਤਕ ਪੜ੍ਹ ਕੇ ਹਰ ਸਿੱਖ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖੁੱਸੇ ਹੋਏ ਰਾਜ ਦੀ ਯਾਦ ਆਵੇਗੀ ਅਤੇ ਮਨ ਵਿੱਚ ਖੋਹ ਪੈਦਾ ਹੋਵੇਗੀ।
ਇਸ ਯਤਨ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਥੋੜ੍ਹੀ ਹੈ।
ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਹ ਪੁਸਤਕ ਬੰਗਾਲੀ ਇਤਿਹਾਸਕ ਨੰਦ ਕੁਮਾਰ ਦੇਵ ਵਰਮਾ ਨੇ 1922 ਵਿਚ ਲਿਖੀ ਸੀ।
ਮੈਂ ਇਹ ਪੁਸਤਕ ਇਸ ਲਈ ਪੰਜਾਬੀ ਵਿਚ ਅਨੁਵਾਦ ਕੀਤੀ ਹੈ ਤਾਂ ਕਿ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਅਤੇ ਪੰਜਾਬ ਨਾਲ ਕੀਤੀਆਂ ਵਾਅਦਾਖਿਲਾਫੀਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੋਣਵੇਂ ਹਿੰਦੀ ਸਾਹਿਤ ਦੀ ਅਨੁਵਾਦਵਾਦਿਤ ਪੁਸਤਕ ਵੀ ਛਪ ਰਹੀ ਹੈ।
ਇਸ ਮੌਕੇ ਬੂਟਾ ਸਿੰਘ ਚੌਹਾਨ,ਡਾ ਭੁਪਿੰਦਰ ਸਿੰਘ ਬੇਦੀ, ਕੰਵਰਜੀਤ ਭੱਠਲ, ਕਰਮ ਸਿੰਘ ਭੰਡਾਰੀ,ਬਲਵਿੰਦਰ ਸਿੰਘ ਠੀਕਰੀਵਾਲਾ, ਰਘਵੀਰ ਸਿੰਘ ਗਿੱਲ ਕੱਟੂ, ਤੇਜਿੰਦਰ ਸਿੰਘ ਚੰਡਿਹੋਕ, ਮਾਲਵਿੰਦਰ ਸ਼ਾਇਰ, ਅਵਤਾਰ ਸਿੰਘ ਸੰਧੂ ਪੀ ਏ ਸ੍ਰ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਲੱਭੀ ਸੰਧੂ ਰਾਮਸ਼ਰਨ ਗੋਇਲ ਵੀ ਹਾਜਰ ਸਨ।
Posted By SonyGoyal