ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀਆ ਇਸ ਸਖਤ ਹਦਾਇਤਾਂ ‘ਤੇ ਸ਼੍ਰੀ ਅਭਿਮੰਨਿਊ ਰਾਣਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-3 ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਗੁਰਿੰਦਰਬੀਰ ਸਿੰਘ ਸਿੱਧੂ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਚਾਇਨਾ ਡੋਰ ਦੇ ਗੱਟੂ ਵੇਚਣ ਵਾਲਿਆ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਮੋਹਕਮਪੁਰਾ ਦੀ ਟੀਮ ਏ.ਐਸ.ਆਈ ਜਗਜੀਤ ਸਿੰਘ ਸਮੇਤ ਏ.ਐਸ.ਆਈ ਚਰਨਜੀਤ ਸਿੰਘ, ਸਿਪਾਹੀ ਜੋਬਨਪ੍ਰੀਤ ਸਿੰਘ, ਸਿਪਾਹੀ ਸਾਹਿਬ ਸਿੰਘ, ਸਿਪਾਹੀ ਕੰਵਲਦੀਪ ਸਿੰਘ ਵੱਲੋਂ 110 ਚਾਈਨਾ ਡੋਰ ਦੇ ਗੱਟੂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਚੌਂਕ ਤੁੰਗ ਪਾਈ ਮੌਜੂਦ ਸੀ ਤਾਂ ਸੂਚਨਾਂ ਦੇ ਅਧਾਰ ਤੇ ਚਾਈਨਾ ਡੋਰ ਦੇ ਗੱਟੂ ਵੇਚਣ ਵਾਲੇ ਸ਼ੋਰਵ ਪੁੱਤਰ ਸੁਨੀਲ ਮਹਾਜਨ ਵਾਸੀ ਨਿਊ ਦਸ਼ਮੇਸ਼ ਨਗਰ ਜੋੜਾ ਫਾਟਕ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸਦੀ ਕਰਿਆਨੇ ਦੀ ਦੁਕਾਨ ਵਿੱਚੋ 110 ਚਾਇਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ।
ਇਸ ਪਾਸੋ ਪੁੱਛਗਿਛ ਕਰਕੇ ਇਸ ਧੰਦੇ ਨਾਲ ਜੁੜੇ ਹੋਰ ਵਿਅਕਤੀਆ ਬਾਰੇ ਪਤਾ ਲਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।